ਸਪੋਰਟਸ ਡੈਸਕ— ਸਾਰੀ ਦੁਨੀਆ ਨੂੰ ਕੋਰੋਨਾ ਮਹਾਮਾਰੀ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕੋਰੋਨਾ ਇਨਫ਼ੈਕਸ਼ਨ ਦੇ ਮਾਮਲੇ ਵਧਣ ਦੇ ਚਲਦੇ ਜਾਪਾਨ ਨੇ ਆਪਣੇ ਇੱਥੇ ਲਾਕਡਾਊਨ ਵਧਾ ਦਿੱਤਾ ਹੈ, ਜਿਸ ਤੋਂ ਬਾਅਦ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ 23 ਜੁਲਾਈ 2021 ਤੋਂ ਸ਼ੁਰੂ ਹੋਣ ਵਾਲੇ ਖੇਡਾਂ ਦੇ ਮਹਾਕੁੰਭ ਓਲੰਪਿਕ ਨੂੰ ਰੱਦ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਰਾਜਸਥਾਨ ਬਨਾਮ ਹੈਦਰਾਬਾਦ ਮੈਚ ’ਚ ਫ਼ਰਜ਼ੀ ਤਰੀਕੇ ਨਾਲ ਸਟੇਡੀਅਮ ’ਚ ਦਾਖਲ ਹੋਏ 2 ਬੁਕੀ ਗਿ੍ਰਫ਼ਤਾਰ
ਓਕਯੋ, ਓਸਾਕਾ, ਕਯੋਟਾ ਤੇ ਹਿਊਗੋ ਸਮੇਤ ਜਾਪਾਨ ਦੇ ਕਈ ਵੱਡੇ ਸ਼ਹਿਰਾਂ ’ਚ 23 ਅਪ੍ਰੈਲ ਤੋਂ 11 ਮਈ ਤਕ ਲਈ ਲਾਕਡਾਊਨ ਲਗਾਇਆ ਹੈ। ਪਰ ਕੋਰੋਨਾ ਇਨਫ਼ੈਕਸ਼ਨ ਨੂੰ ਰੋਕਣ ਲਈ ਅਧਿਕਾਰੀ ਇਸ ਲਾਕਡਾਊਨ ਨੂੰ ਅੱਗੇ ਵਧਾਉਣ ’ਤੇ ਵਿਚਾਰ ਕਰ ਰਹੇ ਹਨ। ਇਸ ਨਾਲ ਖੇਡਾਂ ਦੇ ਮਹਾਕੁੰਭ ਓਲੰਪਿਕ ਦੇ ਆਯੋਜਨ ’ਤੇ ਖ਼ਤਰਾ ਮੰਡਰਾ ਰਿਹਾ ਹੈ। ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਖ਼ਤਰੇ ਤੇ ਇਸ ਦੇ ਮਹਾਮਾਰੀ ਦਾ ਰੂਪ ਲੈਣ ਦੇ ਬਾਅਦ ਟੋਕੀਓ ਓਲੰਪਿਕ 2020 ’ਚ ਹੋਣ ਵਾਲੇ ਮੁਕਾਬਲਿਆਂ ਨੂੰ 23 ਜੁਲਾਈ, 2021 ਲਈ ਮੁੁਲਤਵੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਰੱਦ ਨਹੀਂ ਟਲਿਆ ਹੈ IPL, BCCI ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਦੱਸਿਆ, ਕਦੋਂ ਹੋਣਗੇ ਬਚੇ ਹੋਏ ਮੈਚ
ਜ਼ਿਕਰਯੋਗ ਹੈ ਕਿ ਲੋਕਾਂ ਦਾ ਮੰਨਣਾ ਹੈ ਕਿ ਹਰ 40 ਸਾਲ ਬਾਅਦ ਹੋਣ ਵਾਲੇ ਓਲੰਪਿਕ ’ਤੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਆਯੋਜਨ ’ਚ ਪਰੇਸ਼ਾਨੀ ਆਉਂਦੀ ਹੈ। ਇਸ ਤੋਂ ਪਹਿਲਾਂ 1940 ਤੇ 1980 ’ਚ ਓਲੰਪਿਕ ਪ੍ਰੋਗਰਾਮ ਖਟਾਈ ’ਚ ਪੈ ਗਏ ਸਨ। 1940 ’ਚ ਓਲੰਪਿਕ ਨੂੰ ਰੱਦ ਕਰਨਾ ਪਿਆ ਸੀ, ਤਾਂ ਦੂਜੇ ਪਾਸੇ 1980 ’ਚ ਵੱਡੇ ਦੇਸ਼ਾਂ ਨੇ ਇਸ ਦਾ ਬਾਈਕਾਟ ਕਰ ਦਿੱਤਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਾਜਸਥਾਨ ਬਨਾਮ ਹੈਦਰਾਬਾਦ ਮੈਚ ’ਚ ਫ਼ਰਜ਼ੀ ਤਰੀਕੇ ਨਾਲ ਸਟੇਡੀਅਮ ’ਚ ਦਾਖਲ ਹੋਏ 2 ਬੁਕੀ ਗਿ੍ਰਫ਼ਤਾਰ
NEXT STORY