ਟੋਕੀਓ— ਸਥਾਨਕ ਅਧਿਕਾਰੀ ਗੁਗਾਂਡਾ ਦੇ ਇਕ ਐਥਲੀਟ ਦੀ ਭਾਲ ਕਰ ਰਹੇ ਹਨ ਜੋ ਸ਼ੁੱਕਰਵਾਰ ਤੋਂ ਪੱਛਮੀ ਜਾਪਾਨ ਤੋਂ ਲਾਪਤਾ ਹੈ। ਇਸ ’ਚ ਕੋਰੋਨਾ ਵਾਇਰਸ ਦੀਆਂ ਚਿੰਤਾਵਾਂ ਵਿਚਾਲੇ ਜਾਪਾਨ ਦੇ ਆਯੋਜਕਾਂ ਦੀ ਓਲੰਪਿਕ ਪ੍ਰਤੀਭਾਗੀਆਂ ਦੀ ਨਿਗਰਾਨੀ ’ਤੇ ਵੀ ਸਵਾਲ ਉਠ ਰਹੇ ਹਨ।
ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਕਿ ਯੂਗਾਂਡਾ ਦੀ 9 ਮੈਂਬਰੀ ਟੀਮ ਓਸਾਕਾ ਸੂਬੇ ਦੇ ਇਜੁਮਿਸਾਨੋ ’ਚ ਟ੍ਰੇਨਿੰਗ ਕਰ ਰਹੀ ਸੀ ਤੇ 20 ਸਾਲ ਦਾ ਇਹ ਖਿਡਾਰੀ ਉਨ੍ਹਾਂ ਦੇ ਨਾਲ ਹੀ ਸੀ। ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਇਸ ਖਿਡਾਰੀ ਦੇ ਲਾਪਤਾ ਹੋਣ ਦਾ ਪਤਾ ਉਦੋਂ ਲੱਗਾ ਜਦੋਂ ਉਨ੍ਹਾਂ ਦੀ ਲਾਰ ਦੀ ਜਾਂਚ ਦਾ ਨਮੂਨਾ ਨਹੀਂ ਪਹੁੰਚਿਆ ਤੇ ਉਨ੍ਹਾਂ ਨੇ ਹੋਟਲ ਦਾ ਕਮਰਾ ਖ਼ਾਲੀ ਪਾਇਆ। ਸ਼ੁੱਕਰਵਾਰ ਨੂੰ ਕੋਈ ਟ੍ਰੇਨਿੰਗ ਨਹੀਂ ਸੀ ਤੇ ਉਨ੍ਹਾਂ ਨੂੰ ਸਵੇਰੇ ਉਨ੍ਹਾਂ ਦੇ ਕਮਰੇ ’ਚ ਦੇਖਿਆ ਗਿਆ ਸੀ।
IND VS SL : ਸ਼੍ਰੀਲੰਕਾ ਦੀ ਟੀਮ ਦਾ ਐਲਾਨ, ਜਾਣੋ ਕੌਣ ਹੋਇਆ ਟੀਮ ਦੇ ਅੰਦਰ ਤੇ ਕੌਣ ਬਾਹਰ
NEXT STORY