ਟੋਕੀਓ - ਟੋਕੀਓ ਓਲੰਪਿਕ ਆਯੋਜਨ ਕਮੇਟੀ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਓਲੰਪਿਕ ਮੁਲਤਵੀ ਹੋਣ ਨਾਲ ਉਨ੍ਹਾਂ ਨੂੰ 2 ਅਰਬ 80 ਕਰੋੜ ਡਾਲਰ ਦਾ ਨੁਕਸਾਨ ਹੋਇਆ ਹੈ। ਕੋਰੋਨਾ ਵਾਇਰਸ ਕਾਰਣ ਓਲੰਪਿਕ ਅਗਲੇ ਸਾਲ ਤੱਕ ਲਈ ਮੁਲਤਵੀ ਕੀਤਾ ਗਿਆ ਸੀ। ਆਯੋਜਕਾਂ ਨੇ ਕਿਹਾ ਕਿ ਟੋਕੀਓ ਮੈਟ੍ਰੋਪੋਲੀਟਨ ਸਰਕਾਰ 120 ਅਰਬ ਯੇਨ ਦਾ ਭੁਗਤਾਨ ਕਰ ਸਕਦੀ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਪਹਿਲੇ ਕਿਹਾ ਸੀ ਕਿ ਉਹ ਓਲੰਪਿਕ ਮੁਲਤਵੀ ਹੋਣ ਨਾਲ ਹੋਏ ਨੁਕਸਾਨ ਦੇ ਤੌਰ ’ਤੇ 65 ਕਰੋੜ ਡਾਲਰ ਮਦਦ ਦੇਵੇਗਾ ਜੋ ਜਾਪਾਨ ਦੇ ਆਯੋਜਕਾਂ ਦੇ ਅੈਲਾਨ ਤੋਂ ਅਲੱਗ ਹੋਵੇਗਾ।
ਇਹ ਵੀ ਪੜ੍ਹੋ : 8 ਮੈਂਬਰ ਪਾਜ਼ੇਟਿਵ ਆਉਣ ਤੋਂ ਬਾਅਦ ਪਾਕਿ ਨੂੰ ਨਿਊਜ਼ੀਲੈਂਡ 'ਚ ਅਭਿਆਸ ਦੀ ਇਜ਼ਾਜਤ ਨਹੀਂ
ਟੋਕੀਓ 2020 ਦੇ ਮੁੱਖ ਕਾਰਜਕਾਰੀ ਅਧਿਕਾਰੀ ਤੋਸ਼ਿਰੋ ਮੁਤੋ ਨੇ ਕਿਹਾ ਕਿ ਟੋਕੀਓ ਦੀ ਲਾਗਤ ਟੋਕੀਓ ਦੀ ਹੈ। ਟੋਕੀਓ 2020 ਦਾ ਵੰਡਿਆ ਹੋਇਆ ਮਾਲੀਆ ਹੈ, ਜਿਸ ਨੂੰ ਅਸੀਂ ਸੁਰੱਖਿਅਤ ਕਰ ਸਕਦੇ ਹਾਂ। ਇਸ ਮਾਲੀਏ ’ਚ ਸਾਡੇ ਕੋਲ ਸਪਾਂਸਰ ਹਨ ਜਿਸ ਦੇ ਲਈ ਅਸੀਂ ਸਾਂਝੇਦਾਰਾਂ ਨੂੰ ਬੇਨਤੀ ਕੀਤੀ ਸੀ। ਇਸ ਦੇ ਇਲਾਵਾ ਸਾਡੇ ਕੋਲ ਬੀਮਾ ਵੀ ਹੈ।
ਨੋਟ- ਓਲੰਪਿਕ ਮੁਲਤਵੀ ਹੋਣ ਨਾਲ 2.8 ਅਰਬ ਡਾਲਰ ਦਾ ਨੁਕਸਾਨ। ਇਸ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
BBL : ਹਸਪਤਾਲ 'ਚ ਦਾਖਲ ਹੋਏ ਅਫਗਾਨਿਸਤਾਨ ਦੇ ਸਟਾਰ ਗੇਂਦਬਾਜ਼
NEXT STORY