ਧਰਮਸ਼ਾਲਾ (ਭਾਸ਼ਾ)– ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਮੌਜੂਦਾ ਆਈ. ਸੀ. ਸੀ. ਵਿਸ਼ਵ ਕੱਪ ਵਿਚ ਆਪਣੇ ਪਹਿਲੇ ਮੈਚ ਵਿਚ 5 ਵਿਕਟਾਂ ਲੈ ਕੇ ਨਿਊਜ਼ੀਲੈਂਡ ਵਿਰੁੱਧ ਭਾਰਤ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਕਿਹਾ ਕਿ ਜਦੋਂ ਤੁਸੀਂ ਟੀਮ ਵਿਚੋਂ ਬਾਹਰ ਹੁੰਦੇ ਹੋ ਤਾਂ ਦੁਖੀ ਹੋਣ ਦੀ ਜਗ੍ਹਾ ਦੂਜਿਆਂ ਦੀ ਸਫਲਤਾ ਦਾ ਮਜ਼ਾ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਬਿਸ਼ਨ ਸਿੰਘ ਬੇਦੀ ਦੇ ਦਿਹਾਂਤ 'ਤੇ ਪਾਕਿ ਦੇ ਸਾਬਕਾ ਕਪਤਾਨ ਨੇ ਕਿਹਾ, ਮੈਂ ਆਪਣਾ ਸਭ ਤੋਂ ਕਰੀਬੀ ਦੋਸਤ ਗੁਆਇਆ
ਸ਼ੰਮੀ ਨੇ ਮੌਜੂਦਾ ਵਿਸ਼ਵ ਕੱਪ ਵਿਚ ਪਹਿਲਾ ਮੈਚ ਖੇਡਦੇ ਹੋਏ 54 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਜਿਸ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ 273 ਦੌੜਾਂ ’ਤੇ ਸਮੇਟ ਦਿੱਤਾ। ਸ਼ੰਮੀ ਨੇ ਕਿਹਾ ਕਿ 15 ਖਿਡਾਰੀਆਂ ਵਿਚੋਂ 11 ਨੂੰ ਹੀ ਖੇਡਣ ਦਾ ਮੌਕਾ ਮਿਲਦਾ ਹੈ ਤੇ 4 ਬਾਹਰ ਰਹਿੰਦੇ ਹਨ , ਇਸ ਲਈ ਮਹੱਤਵਪੂਰਨ ਹੈ ਕਿ ਬਾਕੀ ਖਿਡਾਰੀਆਂ ਦੀ ਸਫਲਤਾ ਦਾ ਮਜ਼ਾ ਚੁੱਕੋ ਤੇ ਆਪਣੇ ਮੌਕੇ ਦਾ ਇੰਤਜ਼ਾਰ ਕਰੋ।
ਇਹ ਵੀ ਪੜ੍ਹੋ : PAK vs AFG, CWC 23 : ਇਤਿਹਾਸਕ ਜਿੱਤ ਤੋਂ ਬਾਅਦ ਹਨੀ ਸਿੰਘ ਦੇ ਗੀਤ 'ਤੇ ਨੱਚੇ ਅਫਗਾਨੀ ਕ੍ਰਿਕਟਰਸ, ਵੀਡੀਓ
ਉਸ ਨੇ ਕਿਹਾ,‘‘ਜਦੋਂ ਮੌਕਾ ਮਿਲੇਗਾ ਤਦ ਹੀ ਮੈਂ ਕੁਝ ਕਰ ਸਕਾਂਗਾ। ਟੀਮ ਵਿਚੋਂ ਬਾਹਰ ਬੈਠਣਾ ਕਾਫੀ ਮੁਸ਼ਕਿਲ ਹੁੰਦਾ ਹੈ ਪਰ ਜੇਕਰ ਤੁਹਾਡੀ ਟੀਮ ਚੰਗਾ ਪ੍ਰਦਰਸ਼ਨ ਕਰ ਰਹੀ ਹੁੰਦੀ ਹੈ ਤਾਂ ਖਿਡਾਰੀ ਇਸ ਤਰ੍ਹਾਂ ਦੀ ਲੈਅ ਵਿਚ ਹੁੰਦੇ ਹਨ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਬਾਹਰ ਬੈਠ ਕੇ ਦੁਖੀ ਹੋਣਾ ਚਾਹੀਦਾ ਕਿਉਂਕਿ ਤੁਸੀਂ ਵੀ ਵਿਸ਼ਵ ਕੱਪ ਦਾ ਹਿੱਸਾ ਹੋ, ਉਸ ਟੀਮ ਦਾ ਹਿੱਸਾ ਹੋ। ਸਾਰਿਆਂ ਦੀ ਸਫਲਤਾ ਦਾ ਮਜ਼ਾ ਲੈਣਾ ਚਾਹੀਦਾ ਹੈ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
SA vs BAN, CWC 23 : ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਕਰਨ ਦਾ ਫ਼ੈਸਲਾ, ਦੇਖੋ ਪਲੇਇੰਗ 11
NEXT STORY