ਸਪੋਰਟਸ ਡੈਸਕ— ਪਾਕਿਸਤਾਨ ਨੂੰ ਵਨਡੇ ਵਿਸ਼ਵ ਕੱਪ 2023 'ਚ ਸੋਮਵਾਰ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਅਫਗਾਨਿਸਤਾਨ ਨੇ ਇਹ ਮੈਚ 8 ਵਿਕਟਾਂ ਨਾਲ ਜਿੱਤ ਲਿਆ। ਮੈਚ ਤੋਂ ਬਾਅਦ ਅਫਗਾਨਿਸਤਾਨ ਦੀ ਟੀਮ ਬੱਸ 'ਚ ਹਨੀ ਸਿੰਘ ਦੇ ਮਸ਼ਹੂਰ ਗੀਤ ਲੂੰਗੀ ਡਾਂਸ 'ਤੇ ਜਸ਼ਨ ਮਨਾਉਂਦੀ ਅਤੇ ਡਾਂਸ ਕਰਦੀ ਨਜ਼ਰ ਆਈ। ਇਸ ਜਿੱਤ ਤੋਂ ਬਾਅਦ ਅਫਗਾਨਿਸਤਾਨ 'ਚ ਵੀ ਜਸ਼ਨ ਦਾ ਮਾਹੌਲ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਫਗਾਨਿਸਤਾਨ ਦੀ ਟੀਮ ਪਾਕਿਸਤਾਨ 'ਤੇ ਜਿੱਤ ਦਰਜ ਕਰਨ ਤੋਂ ਬਾਅਦ ਬੱਸ 'ਚ 'ਲੂੰਗੀ ਡਾਂਸ' ਗੀਤ 'ਤੇ ਡਾਂਸ ਕਰ ਰਹੀ ਹੈ। ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ ਡਰੈਸਿੰਗ ਰੂਮ ਅਤੇ ਮੈਦਾਨ 'ਤੇ ਵੀ ਇਸ ਜਿੱਤ ਦਾ ਜਸ਼ਨ ਬੜੇ ਉਤਸ਼ਾਹ ਨਾਲ ਮਨਾਇਆ ਸੀ। ਵਨਡੇ ਵਿਸ਼ਵ ਕੱਪ 2023 ਵਿੱਚ ਅਫਗਾਨਿਸਤਾਨ ਦੀ ਇਹ ਦੂਜੀ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੰਗਲੈਂਡ ਨੂੰ ਹਰਾ ਕੇ ਉਲਟਫੇਰ ਕੀਤਾ ਸੀ।
Since I can't post my video of dancing, here is a fun one from our #Atalan. But rest assured, I danced with joy and will continue dancing for days to come, celebrating this sweet victory. Dance your hearts out, our heroes. You deserve all the happiness. Mashallah #AFGvPAK pic.twitter.com/xaXM5x7MYf
— Wazhma Ayoubi 🇦🇫 (@WazhmaAyoubi) October 23, 2023
ਇਹ ਵੀ ਪੜ੍ਹੋ- ਬਾਬਰ ਆਜ਼ਮ ਨੇ ਹਾਰ ਲਈ ਗੇਂਦਬਾਜ਼ 'ਤੇ ਭੰਨ੍ਹਿਆ ਠੀਕਰਾ, ਬੋਲੇ-'ਫੀਲਡਿੰਗ ਵੀ ਚੰਗੀ ਨਹੀ ਸੀ'
ਚੇਪਾਕ ਦੇ ਮੈਦਾਨ 'ਤੇ ਅਫਗਾਨਿਸਤਾਨ ਖ਼ਿਲਾਫ਼ ਖੇਡਿਆ ਗਿਆ ਅਹਿਮ ਮੈਚ ਪਾਕਿਸਤਾਨ ਆਪਣੀ ਖਰਾਬ ਫੀਲਡਿੰਗ ਅਤੇ ਗੇਂਦਬਾਜ਼ੀ ਕਾਰਨ ਹਾਰ ਗਿਆ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ਦੇ ਨੁਕਸਾਨ 'ਤੇ 282 ਦੌੜਾਂ ਬਣਾਈਆਂ। ਅਫਗਾਨਿਸਤਾਨ ਲਈ ਇਹ ਟੀਚਾ ਵੱਡਾ ਲੱਗ ਰਿਹਾ ਸੀ ਪਰ ਟੀਮ ਨੇ ਜਿਸ ਤਰ੍ਹਾਂ ਨਾਲ ਸ਼ੁਰੂਆਤ ਕੀਤੀ, ਉਸ ਤੋਂ ਇਹ ਸੰਕੇਤ ਮਿਲ ਗਿਆ ਸੀ ਕਿ ਟੀਮ ਇਹ ਮੈਚ ਜਿੱਤ ਸਕਦੀ ਹੈ। ਅਫਗਾਨਿਸਤਾਨ ਨੇ ਰਹਿਮਾਨਉੱਲ੍ਹਾ ਗੁਰਬਾਜ਼ (65) ਦਾ 130 ਦੌੜਾਂ 'ਤੇ ਅਤੇ ਇਬਰਾਹਿਮ ਜ਼ਦਰਾਨ (87) ਦਾ ਆਖਰੀ ਵਿਕਟ 33.3 ਓਵਰਾਂ 'ਚ 190 ਦੌੜਾਂ 'ਤੇ ਗੁਆ ਦਿੱਤਾ। ਟੀਮ ਨੇ 49 ਓਵਰਾਂ ਵਿੱਚ ਸਿਰਫ਼ 2 ਵਿਕਟਾਂ ਗੁਆ ਕੇ ਇਤਿਹਾਸਕ ਜਿੱਤ ਦਰਜ ਕੀਤੀ ਕਿਉਂਕਿ ਇਹ ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਅਫਗਾਨਿਸਤਾਨ ਦੀ ਪਹਿਲੀ ਜਿੱਤ ਸੀ।
Since I can't post my video of dancing, here is a fun one from our #Atalan. But rest assured, I danced with joy and will continue dancing for days to come, celebrating this sweet victory. Dance your hearts out, our heroes. You deserve all the happiness. Mashallah #AFGvPAK pic.twitter.com/xaXM5x7MYf
— Wazhma Ayoubi 🇦🇫 (@WazhmaAyoubi) October 23, 2023
ਇਹ ਵੀ ਪੜ੍ਹੋ- ਪਾਕਿ 'ਤੇ ਜਿੱਤ ਤੋਂ ਬਾਅਦ ਰਾਸ਼ਿਦ ਖਾਨ ਨੇ ਇਰਫਾਨ ਨਾਲ ਮਨਾਇਆ ਜਸ਼ਨ, ਦੇਖੋ ਵਾਇਰਲ ਵੀਡੀਓ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਬਾਬਰ ਆਜ਼ਮ ਨੇ ਹਾਰ ਲਈ ਗੇਂਦਬਾਜ਼ 'ਤੇ ਭੰਨਿਆ ਠੀਕਰਾ, ਬੋਲੇ-'ਫੀਲਡਿੰਗ ਵੀ ਚੰਗੀ ਨਹੀਂ ਸੀ'
NEXT STORY