ਦੁਬਈ- ਏਸ਼ੀਆ ਕੱਪ ’ਚ ਭਾਰਤ ਦੇ ਹੱਥੋਂ 2 ਸ਼ਰਮਨਾਕ ਹਾਰਾਂ ਝੱਲਣ ਦੇ ਬਾਵਜੂਦ ਪਾਕਿਸਤਾਨ ਦੇ ਮੁੱਖ ਕੋਚ ਮਾਈਕ ਹੇਸਨ ਦਾ ਮੰਨਣਾ ਹੈ ਕf ਹੁਣ ਸਿਰਫ ਫਾਈਨਲ ਦਾ ਨਤੀਜਾ ਹੀ ਮਾਇਨੇ ਰੱਖਦਾ ਹੈ, ਜਿਸ ਦੌਰਾਨ ਟੂਰਨਾਮੈਂਟ ’ਚ 41 ਸਾਲ ’ਚ ਪਹਿਲੀ ਵਾਰ ਮੁੱਖ ਵਿਰੋਧੀ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਭਾਰਤ ਨੇ ਗਰੁੱਪ ਲੀਗ ਮੈਚ ’ਚ ਪਾਕਿਸਤਾਨ ਨੂੰ 7 ਵਿਕਟਾਂ ਅਤੇ ਸੁਪਰ 4 ’ਚ 6 ਵਿਕਟਾਂ ਨਾਲ ਹਰਾਇਆ ਸੀ। ਬੰਗਲਾਦੇਸ਼ ਨੂੰ 11 ਦੌੜਾਂ ਨਾਲ ਹਰਾਉਣ ਤੋਂ ਬਾਅਦ ਹਸਨ ਕੋਲੋਂ ਜਦੋਂ ਪੁੱਛਿਆ ਗਿਆ ਕਿ ਐਤਵਾਰ ਦੇ ਫਾਈਨਲ ਲਈ ਉਨ੍ਹਾਂ ਖਿਡਾਰੀਆਂ ਨੂੰ ਕੀ ਸੰਦੇਸ਼ ਹੈ ਤਾਂ ਉਸ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਅਸੀਂ 14 ਸਤੰਬਰ ਅਤੇ 21 ਸਤੰਬਰ ਨੂੰ ਖੇਡੇ ਸੀ। ਪਰ ਹੁਣ ਸਿਰਫ ਇਕ ਹੀ ਮੈਚ ਮਾਇਨੇ ਰੱਖਦਾ ਹੈ ਅਤੇ ਉਹ ਹੈ ਫਾਈਨਲ।
ਸਾਡਾ ਫੋਕਸ ਉਸੇ ’ਤੇ ਹੈ। ਅਸੀਂ ਸਹੀ ਸਮੇਂ ’ਤੇ ਆਪਣਾ ਸਰਵਸ਼੍ਰੇਸ਼ਠ ਖੇਡ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਹਸਨ ਨੇ ਕਿਹਾ ਕਿ ਹੁਣ ਅਸੀਂ ਇਸ ਮੌਕੇ ਦਾ ਫਾਇਦਾ ਚੁੱਕਣਾ ਹੈ। ਹੁਣ ਸਾਡਾ ਪੂਰਾ ਫੋਕਸ ਟਰਾਫੀ ਜਿੱਤਣ ’ਤੇ ਹੋਣਾ ਚਾਹੀਦਾ ਹੈ ਅਤੇ ਅਸੀਂ ਹਰ ਸਮੇਂ ਇਹ ਗੱਲ ਕਰ ਰਹੇ ਹਾਂ।
ਭਾਰਤ ਨੇ ਵਿਸ਼ੇਸ਼ ਓਲੰਪਿਕ ਏਸ਼ੀਆ ਪੈਸੀਫਿਕ ਬੈਡਮਿੰਟਨ ’ਚ 4 ਤਮਗੇ ਜਿੱਤੇ
NEXT STORY