ਨਵੀਂ ਦਿੱਲੀ- ਭਾਰਤ ਨੇ ਕੁਆਲਾਲੰਪੁਰ ’ਚ ਵਿਸ਼ੇਸ਼ ਓਲੰਪਿਕ ਏਸ਼ੀਆ ਪੈਸੀਫਿਕ ਬੈਡਮਿੰਟਨ ਟੂਰਨਾਮੈਂਟ ’ਚ ਵੱਖ-ਵੱਖ ਮੁਕਾਬਲਿਆਂ ’ਚ 1 ਸੋਨ ਅਤੇ 3 ਚਾਂਦੀ ਦੇ ਤਮਗੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਸ਼ੇਸ਼ ਓਲੰਪਿਕ ਭਾਰਤ ਦੇ ਪ੍ਰੈੱਸ ਨੋਟ ਅਨੁਸਾਰ ਚਨਵੀ ਸ਼ਰਮਾ ਨੇ 16 ਤੋਂ 20 ਸਤੰਬਰ ਤੱਕ ਆਯੋਜਿਤ ਕੀਤੀ ਗਈ ਚੈਂਪੀਅਨਸ਼ਿਪ ’ਚ ਮਹਿਲਾ ਸਿੰਗਲ ਮੁਕਾਬਲੇ ’ਚ ਸੋਨ ਤਮਗਾ ਜਿੱਤਿਆ ਅਤੇ ਆਪਣੀ ਜੋੜੀਦਾਰ ਸੁਜੀਤਾ ਸੁਕੁਮਾਰਨ ਨਾਲ ਮਿਲ ਕੇ ਮਹਿਲਾ ਡਬਲ ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ।
ਅੰਕਿਤ ਦਲਾਲ ਨੇ ਪੁਰਸ਼ ਸਿੰਗਲ ’ਚ ਚਾਂਦੀ ਦਾ ਤਮਗਾ ਅਤੇ ਅਮਲ ਬਿਜੂ ਨਾਲ ਮਿਲ ਕੇ ਪੁਰਸ਼ ਡਬਲ ’ਚ ਇਕ ਹੋਰ ਚਾਂਦੀ ਦਾ ਤਮਗਾ ਜਿੱਤ ਕੇ ਆਪਣੇ ਤਮਗਿਆਂ ਦੀ ਗਿਣਤੀ ਦੁੱਗਣੀ ਕਰ ਲਈ। ਮਲੇਸ਼ੀਆ ’ਚ ਭਾਰਤ ਦੇ ਹਾਈਕਮਿਸ਼ਨ ਬੀ. ਐੱਨ. ਰੈੱਡੀ ਨੇ ਵੀ ਸਮਾਪਤੀ ਸਮਾਰੋਹ ’ਚ ਖਿਡਾਰੀਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਪ੍ਰਤੀਯੋਗਿਤਾ ’ਚ 10 ਦੇਸ਼ਾਂ ਦੇ 80 ਖਿਡਾਰੀਆਂ ਨੇ ਹਿੱਸਾ ਲਿਆ।
Asia Cup ਫਾਈਨਲ ਤੋਂ ਪਹਿਲਾਂ ਪਾਕਿਸਤਾਨ ਦਾ ਵੱਡਾ ਫੈਸਲਾ, ਪੂਰੇ ਟੂਰਨਾਮੈਂਟ ਦਾ ਕਰ'ਤਾ ਬਾਇਕਾਟ
NEXT STORY