ਜਲੰਧਰ : ਫਰਾਟਾ ਕਿੰਗ ਰਿਹਾ ਓਸੈਨ ਬੋਲਟ ਬੀਤੇ ਦਿਨੀਂ ਤ੍ਰਿਨੀਦਾਦ ਐਂਡ ਟੋਬੈਗੋ ਕਾਰਨੀਵਾਲ ਵਿਚ ਪੌਪ ਸਟਾਰ ਅਸ਼ਾਂਤੀ ਨਾਲ ਪਾਰਟੀ ਕਰਦਾ ਹੋਇਆ ਦਿਸਿਆ। 9 ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਨੇ ਪਾਰਟੀ ਦੌਰਾਨ ਕਾਲੇ ਰੰਗ ਦੀ ਸ਼ਰਟ ਤੇ ਸੋਨੇ ਦੀ ਚੇਨ ਪਹਿਨੀ ਹੋਈ ਸੀ। ਉਸ ਨੇ ਨਾ ਸਿਰਫ ਅਸ਼ਾਂਤੀ ਨਾਲ ਸਟੇਜ ਸ਼ੇਅਰ ਕੀਤੀ ਸਗੋਂ ਉਸ ਦੇ ਗੀਤਾਂ 'ਤੇ ਡਾਂਸ ਵੀ ਕੀਤਾ। ਬੋਲਟ ਨੇ ਕਾਰਨੀਵਾਲ ਦੀ ਇਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਅਸ਼ਾਂਤੀ ਨਾਲ ਨੱਚਦਾ ਹੋਇਆ ਦਿਸ ਰਿਹਾ ਹੈ। ਦੂਜੇ ਪਾਸੇ ਅਸ਼ਾਂਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਬੋਲਟ ਦੇ ਨਾਲ ਇਕ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ ਹੈ ਕਿ ਹੋ ਸਕਦਾ ਹੈ ਕਿ ਮੈਂ ਇਸ ਨੂੰ (ਬੋਲਟ ਨੂੰ) ਟ੍ਰਿਪਲ ਜੰਪ ਵਿਚ ਵੀ ਹਰਾ ਦੇਵਾਂ। ਉਥੇ ਹੀ 38 ਸਾਲ ਦੇ ਬੋਲਟ ਨੇ ਕਾਰਨੀਵਾਲ ਤੋਂ ਬਾਅਦ ਕਿਹਾ ਕਿ ਇਸ ਪੱਧਰ 'ਤੇ ਕਾਰਨੀਵਾਲ ਤੇ ਸਮਾਜਿਕ ਸੰਗੀਤ ਦਾ ਤਜਰਬਾ ਕਰਨਾ ਬਿਲਕੁਲ ਹੈਰਾਨੀਜਨਕ ਸੀ। ਅਸਲ ਵਿਚ ਮੇਰੀ ਜ਼ਿੰਦਗੀ ਵਿਚ ਇਹ ਸਭ ਤੋਂ ਚੰਗਾ ਸਮਾਂ ਤੇ ਤਜਰਬਾ ਹੈ।
ਜ਼ਿਕਰਯੋਗ ਹੈ ਕਿ ਫਰਾਟਾ ਦੌੜ ਤੋਂ ਸੰਨਿਆਸ ਲੈਣ ਤੋਂ ਬਾਅਦ ਬੋਲਟ ਨੇ ਪ੍ਰੋਫੈਸ਼ਨਲ ਫੁੱਟਬਾਲਰ ਬਣਨ ਦੀ ਜ਼ਿੱਦ ਫੜੀ ਸੀ। ਇਸ ਕਾਰਨ ਉਹ ਕਈ ਟੀਮਾਂ ਨਾਲ ਅਭਿਆਸ ਵੀ ਕਰਦਾ ਰਿਹਾ। ਹਾਲਾਂਕਿ ਸ਼ੁਰੂਆਤ ਵਿਚ ਉਸ ਨੂੰ ਕੋਈ ਕਲੱਬ ਆਪਣੀ ਟੀਮ ਵਿਚ ਸ਼ਾਮਲ ਨਹੀਂ ਕਰ ਰਿਹਾ ਸੀ ਪਰ ਆਖਿਰ ਉਹ ਸੈਂਟਰਲ ਕੋਸਟ ਮਾਰੀਨਸ ਵਲੋਂ ਖੇਡਿਆ ਪਰ ਫੱਟਬਾਲ ਦੇ ਸ਼ੁਰੂਆਤੀ ਮੈਚਾਂ ਤੋਂ ਬਾਅਦ ਹੀ ਉਸ ਨੂੰ ਅਹਿਸਾਸ ਹੋ ਗਿਆ ਕਿ ਉਹ ਆਪਣੇ ਫੁੱਟਬਾਲ ਕਰੀਅਰ ਨੂੰ ਲੰਬਾ ਨਹੀਂ ਖਿੱਚ ਸਕੇਗਾ, ਇਸ ਲਈ ਉਸ ਨੇ ਫੁੱਟਬਾਲ ਤੋਂ ਵੀ ਦੂਰੀ ਬਣਾ ਲਈ।
ਘਰ ਦੇ ਮਾੜੇ ਹਾਲਾਤਾਂ ਕਾਰਨ ਕਬੱਡੀ 'ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਸਕਿਆ ਜਗਸੀਰ ਲਾਲਾ
NEXT STORY