ਜਲੰਧਰ : 52 ਸਾਲਾ ਹੈਲੇ ਬੇਰੀ ਫਿਲਮ ਲਈ ਸਖਤ ਮਿਹਨਤ ਕਰ ਰਹੀ ਹੈ। ਬੈਸਟ ਅਦਾਕਾਰਾ ਦਾ ਆਸਕਰ ਜਿੱਤਣ ਵਾਲੀ ਹੈਲੇ ਨੇ ਬੀਤੇ ਮਹੀਨੇ ਓਰਟੇਗਾ ਦੇ ਨਾਲ ਇਕ ਫੋਟੋ ਵੀ ਸੋਸ਼ਲ ਸਾਈਟ 'ਤੇ ਪਾਈ ਸੀ। ਇਸ ਵਿਚ ਉਸ ਨੇ ਲਿਖਿਆ ਸੀ ਕਿ ਉਹ ਆਪਣੇ ਕ੍ਰਸ਼ ਨਾਲ ਦਿਸ ਰਹੀ ਸੀ। ਉਧਰ ਪਿਛਲੀ ਦਸੰਬਰ 'ਚ ਮੈਕਸ ਹੋਲੋਵੇ ਤੋਂ ਕਰੀਅਰ ਦੀ ਪਹਿਲੀ ਹਾਰ ਝੱਲਣ ਵਾਲੇ ਆਰਟੇਗਾ ਨੇ ਕਿਹਾ, ''ਮੇਰਾ ਮੁੱਖ ਮਕਸਦ ਉਸ ਨੂੰ (ਹੈਲੇ ਨੂੰ) ਜੀ-ਜਿਤਸੂ (ਮਾਰਸ਼ਲ ਆਰਟਸ ਦੀ ਇਕ ਕਲਾ) ਵਿਚ ਮਾਹਿਰ ਬਣਾਉਣਾ ਹੈ। ਅਸੀਂ ਇਸ ਦੇ ਲਈ ਸਖਤ ਮਿਹਨਤ ਕਰ ਰਹੇ ਹਾਂ।''

ਆਰਟੇਗਾ ਨੇ ਕਿਹਾ ਕਿ ਹੈਲੇ ਲੰਬੇ ਸਮੇਂ ਤੋਂ ਮੈਨੂੰ ਫਾਲੋ ਕਰ ਰਹੀ ਸੀ। ਮੈਂ ਕਿਵੇਂ ਟ੍ਰੇਨਿੰਗ ਕਰ ਰਿਹਾ ਹਾਂ। ਮੇਰਾ ਫਾਈਟਿੰਗ ਕਰਨ ਦਾ ਸਟਾਈਲ ਕੀ ਹੈ, ਸਬੰਧੀ ਉਹ ਬਰਾਬਰ ਨਜ਼ਰ ਰੱਖਦੀ ਸੀ। ਇਸੇ ਕਾਰਨ ਉਹ ਇਕ ਦਿਨ ਮੇਰੇ ਕੋਲ ਪਹੁੰਚੀ ਤੇ ਬੋਲੀ ਕਿ ਆਓ ਮੈਨੂੰ ਫਾਈਟ ਕਰਨੀ ਸਿਖਾਓ।ਉਸ ਨੇ ਕਿਹਾ ਕਿ ਉਹ ਆਗਾਮੀ ਮੂਵੀ ਲਈ ਇਹ ਸਭ ਕਰਨਾ ਚਾਹੁੰਦੀ ਹੈ। ਮੈਨੂੰ ਉਸ ਦਾ ਡੈਡੀਕੇਸ਼ਨ ਪਸੰਦ ਆਇਆ। ਉੱਥੇ ਹੀ ਹੈਲੇ ਵਲੋਂ ਉਸ ਦਾ ਆਪਣਾ ਕ੍ਰਸ਼ ਦੱਸੇ ਜਾਣ 'ਤੇ ਆਰਟੇਗਾ ਨੇ ਕਿਹਾ, ''ਜੇਕਰ ਉਹ ਮੇਰੇ ਬਾਰੇ ਕੁਝ ਸੋਚਦੀ ਹੈ, ਤਾਂ ਮੈਂ ਸਨਮਾਨਿਤ ਅਤੇ ਮਾਣ ਮਹਿਸੂਸ ਕਰਦਾ ਹਾਂ। ਫਿਲਹਾਲ ਮੇਰਾ ਧਿਆਨ ਹੈਲੇ ਨੂੰ ਮੂਵੀ ਲਈ ਤਿਆਰ ਕਰਨ ਵੱਲ ਹੈ। ਮੈਂ ਜਾਣਦਾ ਹਾਂ ਕਿ ਹੈਲੇ ਇਸ ਲਈ ਤਿਆਰ ਹੈ।''
ਕਰਨਾਟਕ ਤੇ ਮਹਾਰਾਸ਼ਟਰ ਵਿਚਾਲੇ ਹੋਵੇਗਾ ਸੱਯਦ ਮੁਸ਼ਤਾਕ ਅਲੀ ਟਰਾਫੀ ਫਾਈਨਲ
NEXT STORY