ਨਵੀਂ ਦਿੱਲੀ— ਆਈ. ਪੀ. ਐੱਲ. 2018 ਦਾ 7ਵਾਂ ਮੈਚ ਸਨਰਾਈਜ਼ਰਜ਼ ਹੈਦਰਾਬਾਦ ਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਹੈਦਰਾਬਾਦ ਨੇ ਮੁੰਬਈ ਨੂੰ ਇਕ ਵਿਕਟ ਨਾਲ ਹਰਾਇਆ। ਟੂਰਨਾਮੈਂਟ ਦਾ ਇਹ ਮੈਚ ਬਹੁਤ ਰੋਮਾਂਚਕ ਰਿਹਾ। ਮੈਚ ਹਾਰਨ ਤੋਂ ਬਾਅਦ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨਾ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਸਾਡੇ ਬੱਲੇਬਾਜ਼ ਹੋਰ ਵੀ ਵਧੀਆ ਪ੍ਰਦਰਸ਼ਨ ਕਰ ਸਕਦੇ ਸੀ।
ਰੋਹਿਤ ਨੇ ਕਿਹਾ ਕਿ ਹੁਣ ਵੀ ਸ਼ੁਰੂਆਤੀ ਦਿਨਾਂ ਦਾ ਇਹ ਇਕ ਖੇਡ ਸੀ, ਮੈਨੂੰ ਯਕੀਨ ਹੈ ਕਿ ਹਰ ਕਿਸੇ ਨੂੰ ਇਸ ਮੈਚ ਦਾ ਮਜ਼ਾ ਆਇਆ। ਇਹ ਬਹੁਤ ਵਧੀਆ ਨਹੀਂ ਸੀ ਕਿ ਸਾਡੇ ਬੱਲੇਬਾਜ਼ਾਂ ਨੂੰ ਵਧੀਆ ਪ੍ਰਦਰਸ਼ਨ ਕਰਨਾ ਚਾਹੀਦਾ ਸੀ ਪਰ ਗੇਂਦਬਾਜ਼ਾਂ ਨੇ ਸਾਨੂੰ ਇਸ ਖੇਡ 'ਚ ਵਾਪਸ ਲਿਉਣ ਦੇ ਲਈ ਬਹੁਤ ਰਸਤੇ ਦਿਖਾਏ। ਸਾਡੇ ਕੋਲ ਇਕ ਮਹਾਨ ਟੀਮ ਤੇ ਨੌਜਵਾਨਾਂ ਨੂੰ ਬਾਹਰ ਆਉਣ ਤੇ ਪ੍ਰਦਰਸ਼ਨ ਕਰਨ ਲਈ ਸ਼ਾਨਦਾਰ ਹੈ ਉਨ੍ਹਾਂ ਦੇ ਕੋਲ ਇਕ ਲੰਬਾ ਰਸਤਾ ਤੈਅ ਕਰਨਾ ਹੈ। ਅਸੀਂ ਆਖਰ ਤਕ ਵਧੀਆ ਖੇਡੇ ਪਰ ਮੈਚ ਹਾਰਨ ਕਾਰਨ ਮੈਂ ਵਧੀਆ ਮਹਿਸੂਸ ਨਹੀਂ ਕਰ ਰਿਹਾ। ਰੋਹਿਤ ਨੇ 10 ਗੇਂਦਾਂ 'ਚ 11 ਦੌੜਾਂ ਦੀ ਪਾਰੀ ਖੇਡੀ।
ਪਹਿਲੇ ਟਾਸ ਜਿੱਤ ਕੇ ਹੈਦਰਾਬਾਦ ਨੇ ਮੁੰਬਈ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਖਰਾਬ ਸ਼ੁਰੂਆਤ ਕਾਰਨ ਮੁੰਬਈ 8 ਵਿਕਟਾਂ 'ਤੇ 147 ਦੌੜਾਂ ਬਣਾਈਆਂ। ਜਵਾਬ 'ਚ ਹੈਦਰਾਬਾਦ ਟੀਮ ਨੇ ਇਹ ਟੀਚਾ 20 ਓਵਰਾਂ 'ਚ ਹਾਸਲ ਕਰ ਲਿਆ।
ਮੈਚ ਦੌਰਾਨ ਹੋਇਆ ਹਾਦਸਾ, ਅੰਪਾਇਰ ਦੇ ਸਿਰ 'ਤੇ ਲੱਗੀ ਗੇਂਦ
NEXT STORY