ਬੈਂਕਾਕ– ਭਾਰਤ ਦੀ ਮਿਕਸਡ 4x400 ਮੀਟਰ ਰਿਲੇਅ ਟੀਮ ਨੇ ਸੋਮਵਾਰ ਨੂੰ ਇੱਥੇ ਪਹਿਲੀ ਏਸ਼ੀਆਈ ਰਿਲੇਅ ਚੈਂਪੀਅਨਸ਼ਿਪ ਵਿਚ ਰਾਸ਼ਟਰੀ ਰਿਕਾਰਡ ਬਣਾਉਂਦੇ ਹੋਏ ਸੋਨ ਤਮਗਾ ਜਿੱਤਿਆ। ਭਾਰਤੀ ਟੀਮ ਹਾਲਾਂਕਿ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹੀ। ਮੁਹੰਮਦ ਅਜ਼ਮਲ, ਜਯੋਤਿਕਾ ਸ਼੍ਰੀ ਦਾਂਡੀ, ਅਮੋਜ ਜੈਕਬ ਤੇ ਸ਼ੁਭਾ ਵੈਂਕਟੇਸ਼ਨ ਦੀ ਚੌਕੜੀ ਨੇ 3 ਮਿੰਟ 14.12 ਸੈਕੰਡ ਦੇ ਸਮੇਂ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਦਾ ਰਾਸ਼ਟਰੀ ਰਿਕਾਰਡ 3 ਮਿੰਟ 14.34 ਸੈਕੰਡ ਦਾ ਸੀ, ਜਿਹੜਾ ਭਾਰਤੀ ਟੀਮ ਨੇ ਪਿਛਲੇ ਸਾਲ ਹਾਂਗਝੋਊ ਏਸ਼ੀਆਈ ਖੇਡਾਂ ਵਿਚ ਚਾਂਦੀ ਤਮਗਾ ਜਿੱਤਣ ਦੌਰਾਨ ਬਣਾਇਆ ਸੀ। ਸੋਮਵਾਰ ਦਾ ਇਹ ਸਮਾਂ ਭਾਰਤੀ ਟੀਮ ਨੂੰ ਵਿਸ਼ਵ ਐਥਲੈਟਿਕਸ ਦੀ ਰੋਡ ਟੂ ਪੈਰਿਸ ਸੂਚੀ ਵਿਚ 21ਵੇਂ ਸਥਾਨ ’ਤੇ ਜਗ੍ਹਾ ਦਿਵਾਉਂਦਾ ਹੈ। ਟੀਮ ਦਾ ਟੀਚਾ 15ਵੇਂ ਜਾਂ 16ਵੇਂ ਸਥਾਨ ਤਕ ਆਉਣਾ ਸੀ। ਇਸ ਤਰ੍ਹਾਂ ਭਾਰਤੀ ਟੀਮ ਦੀ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਰਸਤਾ ਮੁਸ਼ਕਿਲ ਹੋ ਗਿਆ ਹੈ।
ਦੀਪਤੀ ਨੇ ਵਿਸ਼ਵ ਪੈਰਾ ਚੈਂਪੀਅਨਸ਼ਿਪ ’ਚ 400 ਮੀਟਰ ਟੀ 20 ’ਚ ਵਿਸ਼ਵ ਰਿਕਾਰਡ ਨਾਲ ਜਿੱਤਿਆ ਸੋਨਾ
NEXT STORY