ਮੁੰਬਈ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਸ਼ਨੀਵਾਰ ਨੂੰ ਕਿਹਾ ਕਿ ਟੀਮ ਇਸ ਮਹੀਨੇ ਦੇ ਆਖੀਰ 'ਚ ਸ਼ੁਰੂ ਹੋਣ ਵਾਲੇ ਆਈ.ਸੀ.ਸੀ ਵਿਸ਼ਵ ਕੱਪ 'ਚ ਆਪਣੇ ਸਪਿਨਰਾਂ 'ਤੇ ਕਾਫੀ ਨਿਰਭਰ ਹੈ ਭਾਵੇਂ ਹੀ ਇਹ ਟੂਰਨਾਮੈਂਟ ਇੰਗਲੈਂਡ ਅਤੇ ਵੇਲਸ 'ਚ ਖੇਡਿਆ ਜਾਵੇਗਾ ਅਤੇ ਟੀਮ 'ਚ ਤਿੰਨ ਮੱਧਿਅਮ ਗਤੀ ਦੀ ਗੇਂਦਬਾਜ਼ ਵੀ ਹੈ। ਮਿਤਾਲੀ ਨੇ ਟੀਮ ਦੇ ਰਵਾਨਾ ਹੋਣ ਦੀ ਇਕ ਸ਼ਾਮ 'ਤੇ ਕਿਹਾ ਕਿ ਈਮਾਨਦਾਰੀ ਨਾਲ ਕਿਹਾ ਜਾਵੇਂ ਤਾਂ ਹਰੇਕ ਕੋਈ ਆਪਣੀ ਟੀਮ 'ਚ ਵਾਧੂ ਗੇਂਦਬਾਜ਼ ਰੱਖਣਾ ਚਾਹੇਗਾ। ਪਰ ਵਿਕਟ ਜਿਸ ਤਰ੍ਹਾਂ ਦੀ ਵੀ ਹੋਵੇ ਭਾਰਤੀ ਟੀਮ ਹਮੇਸ਼ਾ ਹੀ ਆਪਣੇ ਸਪਿਨਰਾਂ 'ਤੇ ਹੀ ਨਿਰਭਰ ਰਹੇਗੀ। ਆਸਟੇਰੀਆ ਹੋਵੇ ਜਾ ਫਿਰ ਦੱਖਣੀ ਅਫਰੀਕਾ ਸਪਿਨਰਾਂ ਨੇ ਹਮੇਸ਼ਾ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ। ਤਿੰਨ ਤੇਜ਼ ਗੇਂਦਬਾਜ਼ਾਂ ਨੇ ਵੀ ਪਿਛਲੀ ਦੋ ਸੀਰੀਜ਼ 'ਚ ਵਧੀਆ ਪ੍ਰਦਰਸ਼ਨ ਕੀਤਾ ਸੀ। ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ 2017 ਇੰਗਲੈਂਡ ਅਤੇ ਵੇਲਸ 'ਚ 24 ਜੂਨ ਤੋਂ 23 ਜੁਲਾਈ ਤੱਕ ਖੇਡਿਆ ਜਾਵੇਗਾ।
ਮਿਤਾਲੀ ਨੇ ਕਿਹਾ ਕਿ ਸਾਡਾ ਪਹਿਲਾਂ ਟੀਚਾ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਦਾ ਹੋਵੇਗਾ। ਉਸ ਨੇ ਕਿਹਾ ਕਿ ਅਸੀਂ ਨਿਸਚਿਤ ਤੌਰ 'ਤੇ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਹਾਂ। ਸਾਡੀ ਟੀਮ ਜਿਸ ਤਰ੍ਹਾਂ ਪਿਛਲੇ ਦੋ ਸਾਲ ਤੋਂ ਜਿਸ ਤਰ੍ਹਾਂ ਦੀ ਕ੍ਰਿਕਟ ਖੇਡ ਰਹੀ ਹੈ ਉਸ ਤਰ੍ਹਾਂ ਦਾ ਵਧੀਆ ਪ੍ਰਦਰਸ਼ਨ ਕਰਨ ਲਈ ਇਹ ਸ਼ਾਨਦਾਰ ਮੰਚ ਹੋਵੇਗਾ। ਮਿਤਾਲੀ ਨੇ ਕਿਹਾ ਕਿ ਇਸ ਵਾਰ ਫਾਰਮੈਂਟ ਵੱਧਰੇ ਹਨ। ਇਹ ਲੀਗ ਘੱਟ ਨਾਕਆਊਟ ਆਧਾਰ 'ਤੇ ਖੇਡੀ ਜਾਵੇਗੀ ਅਤੇ ਇਹ ਲੰਬਾ ਦੌਰ ਹੈ। ਮੈਂ ਚਾਹੁੰਦੀ ਹਾਂ ਕਿ ਸਾਡੇ ਖਿਡਾਰੀ ਸਮੇਂ 'ਚ ਇਕ ਮੈਚ 'ਤੇ ਹੀ ਧਿਆਨ ਦੇਣ। ਸਾਡਾ ਪਹਿਲਾਂ ਟੀਚਾ ਸੈਮੀਫਾਈਨਲ 'ਚ ਜਗ੍ਹਾਂ ਬਣਾਉਣ ਦਾ ਹੋਵੇਗੇ।
ਈਸਟ ਬੰਗਾਲ ਅਤੇ ਮੋਹਨ ਬਾਗਾਨ ਦੀ ਏ.ਆਈ.ਐੱਫ.ਐੱਫ. ਨਾਲ ਬੈਠਕ, ਗਤੀਰੋਧ ਜਾਰੀ
NEXT STORY