ਬੈਂਗਲੁਰੂ– ਭਾਰਤੀ ਹਾਕੀ ਟੀਮ ਦੇ ਫਾਰਵਰਡ ਮਨਦੀਪ ਸਿੰਘ ਨੇ ਕਿਹਾ ਕਿ ਓਲੰਪਿਕ ਚੈਂਪੀਅਨ ਅਰਜਨਟੀਨਾ ਵਿਰੁੱਧ ਹਾਲ ਹੀ ਦਾ ਪ੍ਰਦਰਸ਼ਨ ਮਨੋਬਲ ਵਧਾਉਣ ਵਾਲਾ ਰਿਹਾ ਤੇ ਟੀਮ ਟੋਕੀਓ ਓਲੰਪਿਕ ਲਈ ਚੰਗੀ ਤਰ੍ਹਾਂ ਨਾਲ ਤਿਆਰ ਹੋ ਰਹੀ ਹੈ। ਭਾਰਤ ਨੇ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਦੇ ਦੋਵਾਂ ਮੈਚਾਂ ਵਿਚ ਅਰਜਨਟੀਨਾ ਨੂੰ ਹਰਾਇਆ ਤੇ 4 ਅਭਿਆਸ ਮੈਚਾਂ ਵਿਚੋਂ 2 ਵਿਚ ਜਿੱਤ ਦਰਜ ਕੀਤੀ। ਇਹ ਮੈਚ 6 ਤੋਂ 14 ਅਪ੍ਰੈਲ ਵਿਚਾਲੇ ਖੇਡੇ ਗਏ।
ਇਹ ਖ਼ਬਰ ਪੜ੍ਹੋ- IPL 'ਚ ਡਿਵਿਲੀਅਰਸ ਨੇ ਰਚਿਆ ਇਤਿਹਾਸ, ਬਣਾਇਆ ਇਹ ਰਿਕਾਰਡ
ਮਨਦੀਪ ਨੇ ਕਿਹਾ,‘‘ਓਲੰਪਿਕ ਸੋਨ ਤਮਗਾ ਜੇਤੂ ਵਿਰੁੱਧ ਚੰਗਾ ਪ੍ਰਦਰਸ਼ਨ ਨਿਸ਼ਚਿਤ ਤੌਰ ’ਤੇ ਸਾਡੇ ਲਈ ਮਨੋਬਲ ਵਧਾਉਣ ਵਾਲਾ ਰਿਹਾ। ਅਸੀਂ ਜਰਮਨੀ ਤੇ ਗ੍ਰੇਟ ਬ੍ਰਿਟੇਨ ਵਿਰੁੱਧ ਵੀ ਬਹੁਤ ਚੰਗੀ ਖੇਡ ਦਿਖਾਈ ਤੇ ਇਸ ਤੋਂ ਬਾਅਦ ਅਰਜਨਟੀਨਾ ਦਾ ਸਫਲ ਦੌਰਾ ਸ਼ਾਨਦਾਰ ਰਿਹਾ। ਅਸੀਂ ਆਪਣੇ ਪਿਛਲੇ ਦੋ ਦੌਰਿਆਂ 'ਚ ਵਧੀਆ ਲੈਅ ਹਾਸਲ ਕੀਤੀ ਤੇ ਹੁਣ ਕੁਝ ਪਹਿਲੂਆਂ 'ਤੇ ਕੰਮ ਕਰ ਰਹੇ ਹਾਂ। ਅਰਜਨਟੀਨਾ ਤੇ ਯੂਰੋਪ ਦੇ ਦੌਰਿਆਂ 'ਚ ਖਿਡਾਰੀਆਂ ਦੇ ਵਿਚ ਆਪਸੀ ਤਾਲਮੇਲ ਟੀਮ ਦੇ ਲਈ ਸਭ ਤੋਂ ਮਹੱਤਵਪੂਰਨ ਪਹਿਲੂ ਰਿਹਾ।
ਇਹ ਖ਼ਬਰ ਪੜ੍ਹੋ- ਭਾਰਤ ਦੀ ਮਦਦ ਲਈ ਅੱਗੇ ਆਏ ਬ੍ਰੈਟ ਲੀ, ਬਿਟਕੁਆਇਨ 'ਚ ਦਿੱਤੀ ਸਹਾਇਤਾ ਰਾਸ਼ੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
BCCI ਨੇ ਵਿਦੇਸ਼ੀ ਖਿਡਾਰੀਆਂ ਨੂੰ ਸੁਰੱਖਿਅਤ ਘਰ ਵਾਪਸੀ ਦਾ ਦਿੱਤਾ ਭਰੋਸਾ
NEXT STORY