ਕਰਾਚੀ- ਨੌਜਵਾਨ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਇੰਗਲੈਂਡ 'ਚ ਆਗਾਮੀ ਟੈਸਟ ਸੀਰੀਜ਼ ਦੇ ਦੌਰਾਨ ਖਾਲੀ ਸਟੇਡੀਅਮ 'ਚ ਖੇਡਣ 'ਚ ਕੋਈ ਸਮੱਸਿਆ ਨਹੀਂ ਹੋਵੇਗੀ ਕਿਉਂਕਿ ਉਹ ਆਪਣੇ ਘਰੇਲੂ ਮੈਚ ਯੂ. ਏ. ਈ. 'ਚ ਖਾਲੀ ਸਟੇਡੀਅਮ 'ਚ ਖੇਡਣ ਦੇ ਆਦੀ ਹਨ। ਪਾਕਿਸਤਾਨ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚ ਇੰਗਲੈਂਡ 'ਚ ਜੈਵਿਕ ਰੂਪ ਨਾਲ ਸੁਰੱਖਿਅਤ ਵਾਤਾਵਰਣ 'ਚ ਤਿੰਨ ਟੈਸਟ ਤੇ 3 ਹੀ ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ।

ਸ਼ਾਹੀਨ ਨੇ ਕਿਹਾ ਕਿ ਸਾਡੇ ਲਈ ਖਾਲੀ ਸਟੇਡੀਅਮ 'ਚ ਖੇਡਣਾ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਅਸੀਂ ਯੂ. ਏ. ਈ. 'ਚ ਨਾਮਾਤਰ ਦੇ ਦਰਸ਼ਕਾਂ ਦੇ ਸਾਹਮਣੇ ਖੇਡਣ ਦੀ ਆਦਤ ਹੈ ਤੇ ਪਿਛਲੀ ਪਾਕਿਸਤਾਨ ਸੁਪਰ ਲੀਗ 'ਚ ਵੀ ਅਸੀਂ ਕੁਝ ਮੈਚ ਖਾਲੀ ਸਟੇਡੀਅਮ 'ਚ ਖੇਡੇ। ਉਨ੍ਹਾਂ ਨੇ ਕਿਹਾ ਕਿ ਇਸ ਲਈ ਮਾਹੌਲ ਦਾ ਸਾਡੇ 'ਤੇ ਅਸਰ ਨਹੀਂ ਪਵੇਗਾ ਤੇ ਸਾਡਾ ਟੀਚਾ ਉਨ੍ਹਾਂ ਲੋਕਾਂ ਦਾ ਮਨੋਰੰਜਨ ਕਰਨਾ ਹੈ ਜੋ ਘਰ 'ਚ ਬੈਠ ਕੇ ਮੈਚ ਦਾ ਸਿੱਧਾ ਪ੍ਰਸਾਰਣ ਦੇਖ ਰਹੇ ਹਨ।
ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾਂ ਮੈਚ 30 ਜੁਲਾਈ ਨੂੰ ਖੇਡਿਆ ਜਾਵੇਗਾ ਜਦਕਿ ਆਖਰੀ ਟੈਸਟ 24 ਅਗਸਤ ਤੱਕ ਖੇਡਿਆ ਜਾਵੇਗਾ। ਇਸ ਤੋਂ ਬਾਅਦ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ 29 ਅਗਸਤ ਤੋਂ 2 ਸਤੰਬਰ ਤੱਕ ਖੇਡੀ ਜਾਵੇਗੀ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਨੇ ਹਾਲਾਂਕਿ ਅਜੇ ਤਾਰੀਖਾਂ ਨੂੰ ਆਖਰੀ ਰੂਪ ਨਹੀਂ ਦਿੱਤਾ ਹੈ। ਸ਼ਾਹੀਨ ਨੇ ਕਿਹਾ ਕਿ ਪਾਕਿਸਤਾਨ ਨੇ ਇੰਗਲੈਂਡ 'ਚ ਵਧੀਆ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਨੇ ਪਿਛਲੀ 2 ਟੈਸਟ ਸੀਰੀਜ਼ 'ਚ ਉੱਥੇ ਵਧੀਆ ਪ੍ਰਦਰਸ਼ਨ ਕੀਤਾ ਹੈ ਜਦਕਿ ਚੈਂਪੀਅਨਸ ਟਰਾਫੀ ਵੀ ਜਿੱਤਣ 'ਚ ਸਫਲ ਰਹੇ।
ਸਕਾਟਲੈਂਡ ਦਾ ਆਸਟਰੇਲੀਆ ਖਿਲਾਫ਼ ਟੀ-20 ਕੌਮਾਂਤਰੀ ਮੈਚ ਕੋਵਿਡ-19 ਕਾਰਨ ਰੱਦ
NEXT STORY