ਨਵੀਂ ਦਿੱਲੀ– ਰਾਸ਼ਟਰੀ ਪੱਧਰ ਦੀ 19 ਸਾਲਾ ਐਥਲੀਟ ਨੇ ਤਕਰੀਬਨ 2 ਮਹੀਨੇ ਪਹਿਲਾਂ ਤਾਮਿਲਨਾਡੂ ਦੇ ਆਪਣੇ ਕੋਚ ਪੀ. ਨਾਗਰਾਜਨ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਇਸ ਘਟਨਾ ਦੇ 2 ਮਹੀਨੇ ਬਾਅਦ 7 ਹੋਰ ਮਹਿਲਾ ਐਥਲੀਟਾਂ ਨੇ ਆਪਣੇ ਸਾਬਕਾ ਕੋਚ ਨਾਗਰਾਜਨ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ।
ਦੋਸ਼ ਲਾਉਣ ਵਾਲੀਆਂ 7 ਐਥਲੀਟਾਂ ਨੇ 59 ਸਾਲਾ ਨਾਗਰਾਜਨ ਤੋਂ ਟ੍ਰੇਨਿੰਗ ਲਈ ਸੀ। ਇਨ੍ਹਾਂ ਵਿਚੋਂ ਕੁਝ ਹੁਣ ਕੌਮਾਂਤਰੀ ਪੱਧਰ ਦੀਆਂ ਖਿਡਾਰਨਾਂ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਨਾਗਰਾਜਨ ਵਲੋਂ ਕੀਤੇ ਗਏ ਜਿਨਸੀ ਸ਼ੋਸ਼ਣ ਦਾ ਮਾਮਲਾ ਕੋਈ ਨਵਾਂ ਨਹੀਂ ਹੈ, ਸਗੋਂ ਇਹ ਸਾਲਾਂ ਤੋਂ ਚੱਲ ਰਿਹਾ ਹੈ। ਕੋਚ ਨਾਗਰਾਜਨ ਨੇ ਆਪਣੇ ਵਿਰੁੱਧ ਪਹਿਲੀ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਕਥਿਤ ਤੌਰ ’ਤੇ ਨੀਂਦ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਦਾਖਲ ਕੀਤਾ ਗਿਆ ਸੀ। ਉਹ ਤਦ ਤੋਂ ਆਈ. ਪੀ. ਐੱਸ. ਤੇ ਪਾਕਸੋ ਐਕਟ ਦੇ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
ਕੋਪਾ ਅਮਰੀਕਾ : ਪੇਰੂ ਨੂੰ ਹਰਾ ਕੇ ਕੋਲੰਬੀਆ ਤੀਜੇ ਸਥਾਨ ’ਤੇ
NEXT STORY