ਬ੍ਰਾਸੀਲੀਆ (ਏਜੰਸੀ)– ਕੋਲੰਬੀਆ ਨੇ ਕੋਪਾ ਅਮਰੀਕਾ ਫੁੱਟਬਾਲ ਦੇ ਤੀਜੇ ਸਥਾਨ ਦੇ ਮੁਕਾਬਲੇ ਵਿਚ ਸਟ੍ਰਾਈਕਰ ਲੂਈ ਡਿਆਡਜ ਦੇ ਦੋ ਗੋਲਾਂ ਦੀ ਮਦਦ ਨਾਲ ਪੇਰੂ ਨੂੰ 3-2 ਨਾਲ ਹਰਾ ਦਿੱਤਾ। ਟੂਰਨਾਮੈਂਟ ਦਾ ਫਾਈਨਲ ਬ੍ਰਾਜ਼ੀਲ ਤੇ ਅਰਜਨਟੀਨਾ ਵਿਚਾਲੇ ਰੀਓ ਡੀ ਜੇਨੇਰੀਓ ਦੇ ਮਾਰਾਕਾਨਾ ਸਟੇਡੀਅਮ ਵਿਚ ਖੇਡਿਆ ਜਾਵੇਗਾ।
ਪੇਰੂ ਲਈ ਪਹਿਲਾ ਗੋਲ ਯੋਸ਼ਿਮਾਰ ਯੋਤੁਨ ਨੇ 28ਵੇਂ ਮਿੰਟ ਵਿਚ ਕੀਤਾ। ਕੋਲੰਬੀਆ ਨੇ 49ਵੇਂ ਮਿੰਟ ਵਿਚ ਜੁਆਨ ਗੁਈਲੇਰਮੋ ਦੇ ਗੋਲ ਦੇ ਦਮ ’ਤੇ ਬਰਾਬਰੀ ਕੀਤੀ। ਦੂਜੇ ਹਾਫ ਵਿਚ 66ਵੇਂ ਮਿੰਟ ਵਿਚ ਡਿਆਜ ਦੇ ਗੋਲ ’ਤੇ ਕੋਲੰਬੀਆ ਨੇ ਬੜ੍ਹਤ ਬਣਾਈ। ਪੇਰੂ ਦੇ ਇਤਾਲਵੀ ਮੂਲ ਦੇ ਸਟ੍ਰਾਈਕਰ ਜਿਆਂਲੁਕਾ ਲਾਲਾਡੁਲਾ ਨੇ 82ਵੇਂ ਮਿੰਟ ਵਿਚ ਹੈੱਡਰ ’ਤੇ ਗੋਲ ਕਰਕੇ ਸਕੋਰ ਫਿਰ ਬਰਾਬਰ ਕਰ ਦਿੱਤਾ। ਡਿਆਜ ਨੇ ਹੂਟਰ ਤੋਂ ਪਹਿਲਾਂ ਇਕ ਹੋਰ ਗੋਲ ਕਰਕੇ ਟੀਮ ਨੂੰ ਜਿੱਤ ਦਿਵਾਈ।
ਹਰਲੀਨ ਦਿਓਲ ਦੇ ਸ਼ਾਨਦਾਰ ਕੈਚ ਦੀ ਪੀ. ਐੱਮ. ਮੋਦੀ ਨੇ ਕੀਤੀ ਸ਼ਲਾਘਾ
NEXT STORY