ਪਾਰਲ (ਦੱਖਣੀ ਅਫਰੀਕਾ)– ਲੁਆਨ ਡ੍ਰੇ ਪ੍ਰਿਟੋਰੀਅਸ 98 ਮੈਚ ਜੇਤੂ ਦੌੜਾਂ ਬਣਾ ਕੇ ਅਜੇਤੂ ਰਿਹਾ, ਜਿਸ ਨਾਲ ਪਾਰਲ ਰਾਇਲਜ਼ ਨੇ ਐੱਮ. ਏ. 20 ਕ੍ਰਿਕਟ ਟੂਰਨਾਮੈਂਟ ਦੇ ਇਕ ਰੋਮਾਂਚਕ ਮੈਚ ਵਿਚ ਐੱਮ. ਆਈ. ਕੇਪਟਾਊਨ ਨੂੰ ਇਕ ਦੌੜ ਨਾਲ ਹਰਾਇਆ।
ਪ੍ਰਿਟੋਰੀਅਸ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਪਰ ਉਸਦੀ 69 ਗੇਂਦਾਂ ਵਿਚ 10 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਖੇਡੀ ਗਈ ਸ਼ਾਨਦਾਰ ਪਾਰੀ ਤੇ ਆਸਾ ਟ੍ਰਾਇਬ (34 ਗੇਂਦਾਂ ਵਿਚ 51 ਦੌੜਾਂ) ਦੇ ਨਾਲ ਪਹਿਲੀ ਵਿਕਟ ਲਈ 100 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਰਾਇਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 3 ਵਿਕਟਾਂ ’ਤੇ 181 ਦੌੜਾਂ ਬਣਾਈਆਂ।
ਇਸ ਦੇ ਜਵਾਬ ਵਿਚ ਐੱਮ. ਆਈ. ਕੇਪਟਾਊਨ ਨੇ 8 ਵਿਕਟਾਂ ’ਤੇ 180 ਦੌੜਾਂ ਬਣਾਈਆਂ। ਰਿਆਨ ਰਿਕਲਟਨ (36) ਤੇ ਰਾਸੀ ਵੈਨ ਡੇਰ ਡੁਸੈਨ (42 ਗੇਂਦਾਂ ਵਿਚ 59 ਦੌੜਾਂ) ਨੇ ਪਹਿਲੀ ਵਿਕਟ ਲਈ 77 ਦੌੜਾਂ ਦੀ ਸਾਂਝੇਦਾਰੀ ਕਰ ਕੇ ਐੱਮ. ਆਈ. ਕੇਪਟਾਊਨ ਨੂੰ ਚੰਗੀ ਸ਼ੁਰੂਆਤ ਦਿਵਾਈ ਪਰ ਇਸ ਤੋਂ ਬਾਅਦ ਉਸ ਨੇ ਲਗਾਤਾਰ ਵਿਕਟਾਂ ਗਵਾਈਆਂ ਤੇ 15 ਓਵਰਾਂ ਤੱਕ ਉਸਦਾ ਸਕੋਰ 6 ਵਿਕਟਾਂ ’ਤੇ 118 ਦੌੜਾਂ ਹੋ ਗਿਆ।
ਐੱਮ. ਆਈ. ਕੇਪਟਾਊਨ ਦੇ ਕਪਤਾਨ ਰਾਸ਼ਿਦ ਖਾਨ (18 ਗੇਂਦਾਂ ਵਿਚ 35 ਦੌੜਾਂ) ਨੇ ਜਾਰਜ ਲਿੰਡੇ (ਅਜੇਤੂ 20) ਨਾਲ ਆਖਿਰ ਮਿਲ ਕੇ 7ਵੀਂ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਸੰਭਾਲਿਆ। ਉਸ ਨੂੰ ਆਖਰੀ ਓਵਰ ਵਿਚ 15 ਦੌੜਾਂ ਦੀ ਲੋੜ ਸੀ ਪਰ ਰਾਸ਼ਿਦ ਤੇ ਕੈਗਿਸੋ ਰਬਾਡਾ ਦੇ ਆਊਟ ਹੋਣ ਨਾਲ ਉਸਦੀ ਟੀਮ ਟੀਚੇ ਤੱਕ ਪਹੁੰਚਣ ਵਿਚ ਅਸਫਲ ਰਹੀ।
ਓਸਾਕਾ ਨੂੰ ਆਸਟ੍ਰੇਲੀਅਨ ਓਪਨ ਤੱਕ ਫਿੱਟ ਹੋਣ ਦੀ ਉਮੀਦ
NEXT STORY