ਲੰਡਨ— ਫ੍ਰੈਂਚ ਓਪਨ ਮਿਕਸਡ ਡਬਲਜ਼ ਚੈਂਪੀਅਨ ਭਾਰਤ ਦੇ ਰੋਹਨ ਬੋਪੰਨਾ ਤੇ ਤਜਰਬੇਕਾਰ ਖਿਡਾਰੀ ਲੀਏਂਡਰ ਪੇਸ ਨੇ ਆਪਣੇ-ਆਪਣੇ ਜੋੜੀਦਾਰਾਂ ਨਾਲ ਜੇਤੂ ਸ਼ੁਰੂਆਤ ਕਰਦੇ ਹੋਏ ਐਗੋਨ ਟੈਨਿਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ।
ਬੋਪੰਨਾ ਤੇ ਉਸ ਦੇ ਕ੍ਰੋਏਸ਼ੀਆਈ ਜੋੜੀਦਾਰ ਇਵਾਨ ਡੋਡਿਗ ਨੇ ਆਸਟ੍ਰੇਲੀਆ ਦੇ ਥਨਾਸੀ ਕੋਕਿਨਾਕਿਸ ਤੇ ਅਮਰੀਕਾ ਦੇ ਕਾਇਲ ਐਡਮੰਡ ਦੀ ਜੋੜੀ ਨੂੰ ਤਿੰਨ ਸੈੱਟਾਂ ਦੇ ਸਖਤ ਸੰਘਰਸ਼ ਵਿਚ ਆਖਿਰ-16 ਮੁਕਾਬਲੇ 'ਚ 6-3, 6-7, 10-7 ਨਾਲ ਹਰਾਇਆ।
ਇਕ ਹੋਰ ਪੁਰਸ਼ ਡਬਲਜ਼ ਮੈਚਾਂਵਿਚ ਲੀਏਂਡਰ ਪੇਸ ਨੇ ਕੈਨੇਡਾ ਦੇ ਜੋੜੀਦਾਰ ਆਦਿਲ ਸ਼ਮਸ਼ੂਦੀਨ ਨੇ ਵੀ ਜਿੱਤ ਨਾਲ ਸ਼ੁਰੂਆਤ ਕੀਤੀ ਤੇ ਆਸਟ੍ਰੇਲੀਆ ਦੇ ਜਾਨ ਪੈਟ੍ਰਿਕ ਸਮਿਥ ਤੇ ਮੈਟ ਰੀਡ ਦੀ ਜੋੜੀ ਨੂੰ 4-6, 6-3, 12-10 ਨਾਲ ਹਰਾ ਕੇ ਆਖਰੀ-8 ਵਿਚ ਪ੍ਰਵੇਸ਼ ਕਰ ਲਿਆ। ਉਨ੍ਹਾਂ ਦਾ ਅਗਲਾ ਮੁਕਾਬਲਾ ਬੇਲਾਰੂਸ ਦੇ ਆਂਦ੍ਰੇਈ ਵਾਸਿਲਵੇਸਕੀ ਤੇ ਚਿਲੀ ਦੇ ਹਾਂਸ ਪੋਡਲਿਪਨਿਕ ਕਾਸਿਟਲੋ ਦੀ ਚੁਣੌਤੀ ਹੋਵੇਗੀ।
ਪੁਰਸ਼ ਡਬਲਜ਼ 'ਚ ਇਕ ਹੋਰ ਭਾਰਤੀ ਜੋੜੀ ਪੂਰਵ ਰਾਜਾ ਤੇ ਦਿਵਿਜ ਸ਼ਰਣ ਨੇ ਪਹਿਲੇ ਦੌਰ ਵਿਚ ਡੋਮਿਨਿਕ ਰਿਪਬਲਿਕ ਦੇ ਵਿਕਟਰ ਐਸਟ੍ਰੇਲਾ ਬਰਗਾਰਸ ਤੇ ਬਾਰਬਾਡੋਸ ਦੇ ਡਾਰਿਆਨ ਕਿੰਗ ਨੂੰ ਲਗਾਤਾਰ ਸੈੱਟਾਂ 'ਚ 7-2, 6-4 ਨਾਲ ਹਰਾਇਆ।
ਕੁੰਬਲੇ ਦੇ ਅਹੁੰਦੇ ਤੋਂ ਹੱਟ ਜਾਣ 'ਤੇ ਇਸ ਦਿੱਗਜ ਖਿਡਾਰੀ ਨੇ ਦਿੱਤਾ ਇਹ ਬਿਆਨ
NEXT STORY