ਸਪੋਰਟਸ ਡੈਸਕ — ਭਾਰਤੀ ਟੈਨਿਸ ਖਿਡਾਰੀ ਲਿਏਂਡਰ ਪੇਸ ਨੇ ਨਿਊਜ਼ੀਲੈਂਡ ਦੇ ਆਪਣੇ ਜੋੜੀਦਾਰ ਮਾਰਕਸ ਡੇਨੀਅਲ ਦੇ ਨਾਲ ਮਿਲ ਕੇ ਏ. ਟੀ. ਪੀ. ਹਾਲ ਆਫ ਫੇਮ ਓਪਨ ਦੇ ਕੁਆਟਰ ਫਾਈਨਲ 'ਚ ਮੈਥਿਊ ਏਬਡੇਨ ਤੇ ਰਾਬਰਟ ਲਿੰਡਸਡੇਟ ਦੀ ਜੋੜੀ ਨੂੰ ਹਰਾ ਕੇ ਆਖਰੀ ਚਾਰ 'ਚ ਜਗ੍ਹਾ ਪੱਕੀ ਕੀਤੀ। ਭਾਰਤੀ ਤੇ ਨਿਊਜ਼ੀਲੈਂਡ ਦੇ ਖਿਡਾਰੀਆਂ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੇ ਆਸਟਰੇਲੀਆ ਤੇ ਸਵੀਡਨ ਦੀ ਜੋੜੀ ਦੇ ਖਿਲਾਫ ਤਿੰਨ ਮੈਚ ਪੁਵਾਇੰਟ ਬਚਾ ਕੇ 6-4,5-7 14-12 ਨਾਲ ਮੁਕਾਬਲਾ ਆਪਣੇ ਨਾਮ ਕੀਤਾ।
ਹਾਲ ਆਫ ਫੇਮ 'ਚ 1995 'ਚ ਡੈਬਿਊ ਕਰਨ ਵਾਲੇ 46 ਸਾਲ ਦੇ ਪੇਸ ਇਸ ਦੇ ਸੈਮੀਫਾਈਨਲ 'ਚ ਪੁੱਜਣ ਵਾਲੇ ਦੂਜੇ ਸਭ ਤੋਂ ਉਮਰਦਰਾਜ ਖਿਡਾਰੀ ਬਣ ਗਏ ਹਨ। ਇਹ ਰਿਕਾਰਡ ਜੋਨ ਮੈਕਨਰੋ ਦੇ ਨਾਂ ਹੈ ਜਿਨ੍ਹਾਂ ਨੇ 47 ਸਾਲ ਦੀ ਉਮਰ 'ਚ 2006 'ਚ ਇਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਸੀ। ਇਸ ਜਿੱਤ ਤੋਂ ਬਾਅਦ ਪੇਸ ਨੇ ਕਿਹਾ, 'ਇਹ ਅਜਿਹਾ ਪਲ ਹੈ ਜਿਸ ਦਾ ਤੁਹਾਨੂੰ ਇੰਤਜ਼ਾਰ ਰਹਿੰਦਾ ਹੈ। ਕੜੀ ਮਿਹਨਤ, ਬੁਖਾਰ ਦੀ ਹਾਲਤ 'ਚ ਵੀ ਖੇਡਣਾ ਤੇ ਨਾ ਚਾਹੁੰਦੇ ਹੋਏ ਵੀ ਜਿਮ 'ਚ ਸਮਾਂ ਦੇਣਾ ਕਾਫ਼ੀ ਮੁਸ਼ਕਲ ਹੈ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਚੰਗੀ ਜਗ੍ਹਾ ਯਾਤਰਾ ਕਰਦਾ ਕਰਦਾ ਹਾਂ ਪਰ ਇਹ ਕੜੀ ਮਿਹਨਤ ਹੀ ਮੈਨੂੰ ਅਜੇ ਵੀ ਖੇਡਣ ਲਈ ਪ੍ਰੇਰਿਤ ਕਰਦੀ ਹੈ।
ਅਠਾਰਾਂ ਗਰੈਂਡ ਸਲੈਮ ਖਿਤਾਬ ਦੇ ਇਸ ਜੇਤੂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਇਸ ਖੇਡ ਨੂੰ ਦੇਣ ਲਈ ਅਜੇ ਕਾਫ਼ੀ ਕੁੱਝ ਹੈ। ਉਨ੍ਹਾਂ ਨੇ ਕਿਹਾ, 'ਮੇਰੇ ਕੋਲ ਅਨੁਭਵ ਹੈ, ਮੇਰੇ ਪੈਰ ਚੱਲ ਰਹੇ ਹਨ, ਮੈਨੂੰ ਖੇਡ ਦਾ ਗਿਆਨ ਹੈ ਤੇ ਸ਼ਾਟਸ ਹਨ।
ਪਰਿਵਾਰਕ ਸਬੰਧਤ ਨਿਯਮ ਦੀ ਉਲੰਘਣਾ ਲਈ ਸਵਾਲਾਂ ਦੇ ਘੇਰੇ 'ਚ ਸੀਨੀਅਰ ਕ੍ਰਿਕਟਰ
NEXT STORY