ਨਵੀਂ ਦਿੱਲੀ : ਵਰਲਡ ਕੱਪ 'ਚ ਖਰਾਬ ਪ੍ਰਦਰਸ਼ਨ ਕਾਰਨ ਪਾਕਿਸਾਤਾਨੀ ਖਿਡਾਰੀ ਹਰ ਰੋਜ਼ ਆਲੋਚਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਜਿੱਥੇ ਪਾਕਿ ਟੀਮ ਦੇ ਕਪਤਾਨ ਸਰਫਰਾਜ਼ ਅਹਿਮਦ ਨੂੰ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਉੱਥੇ ਹੀ ਪਾਕਿਸਤਾਨ ਦੇ ਤਜ਼ਰਬੇਕਾਰ ਖਿਡਾਰੀ ਅਤੇ ਮੰਨੇ-ਪ੍ਰਮੰਨੇ ਆਲਰਾਊਂਡਰ ਮੁਹੰਮਦ ਹਫੀਜ਼ ਲਈ ਮੌਜੂਦਾ ਸਮਾਂ ਵੀ ਚੰਗਾ ਨਹੀਂ ਚਲ ਰਿਹਾ। ਵਰਲਡ ਕੱਪ ਵਿਚ ਹਫੀਜ਼ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਹੈ। ਨਤੀਜਾ 2019-20 ਲਈ ਹੋਏ ਪਾਕਿਸਤਾਨੀ ਕ੍ਰਿਕਟ ਬੋਰਡ ਦੇ ਸੈਂਟ੍ਰਲ ਕਰਾਰ ਵਿਚ ਵੀ ਉਸ ਨੂੰ ਜਗ੍ਹਾ ਨਹੀਂ ਮਿਲੀ। ਫਿਰ ਸ਼੍ਰੀਲੰਕਾ ਖਿਲਾਫ ਸੀਰੀਜ਼ ਲਈ ਚੁਣੀ ਗਈ ਟੀਮ ਵਿਚ ਉਸਦਾ ਨਾਂ ਸ਼ਾਮਲ ਨਹੀਂ ਸੀ ਅਤੇ ਹੁਣ ਸੋਸ਼ਲ ਮੀਡੀਆ 'ਤੇ ਮੌਜੂਦ ਉਸਦੇ ਪ੍ਰਸ਼ੰਸਕਾਂ ਨੇ ਉਸ ਨੂੰ ਰੱਜ ਕੇ ਟ੍ਰੋਲ ਕੀਤਾ ਹੈ।

ਪਾਕਿਸਤਾਨੀ ਟੀਮ 'ਚੋਂ ਬਾਹਰ ਹੋਣ ਤੋਂ ਬਾਅਦ ਮੁਹੰਮਦ ਹਫੀਜ਼ ਵੈਸਟਇੰਡੀਜ਼ ਵਿਚ ਕੈਰੇਬੀਆਈ ਪ੍ਰੀਮੀਅਰ ਲੀਗ ਦਾ ਹਿੱਸਾ ਹਨ। ਉਹ ਉੱਥੇ ਸੈਂਟ ਕਿਟਸ ਐਂਡ ਨੇਵਿਸ ਪੈਟ੍ਰਿਅਰਟਸ ਟੀਮ ਨਾਲ ਜੁੜੇ ਹੋਏ ਹਨ। ਕੈਰੇਬੀਅਨ ਲੀਗ ਵਿਚ ਖੇਡਣ ਦੌਰਾਨ 38 ਸਾਲਾ ਹਫੀਜ਼ ਨੇ ਐਤਵਾਰ ਨੂੰ 3 ਤਸਵੀਰਾਂ ਸ਼ੇਅਰ ਕੀਤੀਆਂ, ਜਿਸ ਵਿਚ ਉਸ ਨੇ ਲਿਖਿਆ- ਖੂਬਸੂਰਤ ਸੈਂਟ ਲੂਸੀਆ ਵਿਚ ਸੂਰਜ ਡੁੱਬਣ ਦਾ ਨਜ਼ਾਰਾ। ਹਫੀਜ਼ ਦੀ ਇਸ ਪੋਸਟ 'ਤੇ ਤਰੁੰਤ ਹੀ ਟਿੱਪਣੀਆਂ ਦਾ ਹੜ੍ਹ ਆ ਗਿਆ। ਜ਼ਿਆਦਾਤਰ ਕੁਮੈਂਟਸ ਵਿਚ ਤਸਵੀਰਾਂ ਦੀ ਸ਼ਲਾਘਾ ਕਰਨ ਦੀ ਬਜਾਏ ਹਫੀਜ਼ ਨੂੰ ਟ੍ਰੋਲ ਕੀਤਾ ਜਾ ਰਿਹਾ ਸੀ।

ਦਰਅਸਲ, ਸਵਿਮਿੰਗ ਪੂਲ ਦੇ ਤਜ਼ਦੀਕ ਪਾਕਿਸਤਾਨੀ ਕ੍ਰਿਕਟਰ ਬਿਨਾ ਸ਼ਰਟ ਦੇ ਮੌਜੂਦ ਸਨ। ਦਿਲ ਖਿੱਚਵੇਂ ਨਜ਼ਾਰਿਆਂ ਦੇ ਨਾਲ ਉਸ ਨੇ ਆਪਣੀ ਸ਼ਰਟਲੈੱਸ ਸੈਲਫੀ ਵੀ ਟਵੀਟ ਕੀਤੀ, ਸ਼ਾਇਦ ਇਹ ਗੱਲ ਪ੍ਰਸ਼ੰਸਕਾਂ ਨੂੰ ਚੰਗੀ ਨਹੀਂ ਲੱਗੀ। ਉਸ ਨੂੰ ਸ਼ਰਟ ਤੋਂ ਬਿਨਾ ਦੇਖ ਕੁਝ ਲੋਕਾਂ ਨੇ ਤਾਂ ਜ਼ਾਹਿਲ ਵਿਅਕਤੀ ਤਾਂ ਕਿਸੇ ਨੇ ਪਾਕਿਸਾਤਨ 'ਚੋਂ ਦਫਾ ਹੋਣ ਦੀ ਗੱਲ ਕਹਿ ਦਿੱਤੀ।
ਪੀ.ਵੀ. ਸਿੰਧੂ ਲਈ ਬੁਰੀ ਖਬਰ, ਵਰਲਡ ਚੈਂਪੀਅਨ ਬਣਾਉਣ ਵਾਲੀ ਕੋਚ ਨੇ ਛੱਡਿਆ ਸਾਥ
NEXT STORY