ਸਪੋਰਟਸ ਡੈਸਕ— ਭਾਰਤੀ ਸਰਕਾਰ ਨੇ ਜਦੋਂ ਤੋਂ ਜੰਮੂ-ਕਸ਼ਮੀਰ 'ਚ ਆਰਟੀਕਲ 370 ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ, ਉਦੋਂ ਤੋਂ ਹੀ ਪਾਕਿਸਤਾਨ ਦੀ ਸਰਕਾਰ ਅਤੇ ਉਥੋਂ ਦੀ ਜਨਤਾ ਭਾਰਤ ਖਿਲਾਫ ਆਪਣੀ ਭੜਾਸ ਕੱਢਣ ਦਾ ਕੋਈ ਵੀ ਮੌਕਾ ਛੱਡ ਨਹੀਂ ਰਹੀ ਹੈ। ਇਸ ਦੌਰਾਨ ਪਾਕਿ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਆਰਟੀਕਲ 370 ਨੂੰ ਲੈ ਕੇ ਪਹਿਲਾਂ ਵੀ ਭਾਰਤ ਖਿਲਾਫ ਭੜਾਸ ਕੱਢ ਚੁੱਕੇ ਹਨ। ਇਸ ਵਾਰ ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਫ੍ਰੈਂਚਾਇਜ਼ੀ ਟੀਮਾਂ ਨੂੰ ਨਿਸ਼ਾਨਾ ਬਣਾਇਆ ਹੈ। ਸ਼੍ਰੀਲੰਕਾਈ ਖਿਡਾਰੀਆਂ 'ਤੇ ਅੱਤਵਾਦੀ ਹਮਲੇ ਦੇ ਸ਼ੱਕ ਦੇ ਬਾਵਜੂਦ ਉਨ੍ਹਾਂ ਦੀ ਟੀਮ ਛੇ ਮੈਚਾਂ ਦੀ ਸੀਰੀਜ਼ ਲਈ ਪਾਕਿਸਤਾਨ ਦਾ ਦੌਰਾ ਕਰੇਗੀ। ਅਜਿਹੇ 'ਚ ਪਾਕਿ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਸ਼ਾਹਿਦ ਅਫਰੀਦੀ ਦਾ ਮੰਨਣਾ ਹੈ ਕਿ ਆਈ. ਪੀ. ਐੱਲ. ਟੀਮਾਂ ਨੇ ਸ਼੍ਰੀਲੰਕਾਈ ਕਰਿਕ੍ਰਟਰਾਂ ਨੂੰ ਪਕਿਸਤਾਨ ਨਾ ਜਾਣ ਦਾ ਦਬਾਅ ਪਾ ਰਹੀਆਂ ਹਨ।
ਅਫਰੀਦੀ ਨੇ ਆਈ. ਪੀ. ਐੱਲ. ਟੀਮਾਂ ਨੂੰ ਦੱਸਿਆ ਜ਼ਿੰਮੇਦਾਰ
ਪਾਕਿ ਮੀਡਿਆ ਦੇ ਮੁਤਾਬਕ ਸਾਬਕਾ ਖਿਡਾਰੀ ਸ਼ਾਹਿਦ ਅਫਰੀਦੀ ਨੇ ਆਪਣੇ ਇਕ ਬਿਆਨ 'ਚ ਕਿਹਾ, “ਸ਼੍ਰੀਲੰਕਾਈ ਖਿਡਾਰੀ ਆਈ. ਪੀ. ਐੱਲ. ਫ੍ਰੈਂਚਾਇਜ਼ੀ ਟੀਮਾਂ ਕਾਰਨ ਦਬਾਅ 'ਚ ਹਨ। ਮੈਂ ਪਿੱਛਲੀ ਵਾਰ ਸ਼੍ਰੀਲੰਕਾ ਖਿਡਾਰੀਆਂ ਨਾਲ ਗੱਲ ਕੀਤੀ ਸੀ, ਜਦ ਉਨ੍ਹਾਂ ਨੂੰ ਪਾਕਿਸਤਾਨ 'ਚ ਆਉਣ ਅਤੇ ਪੀ. ਐੱਸ. ਐੱਲ. 'ਚ ਖੇਡਣ ਦੀ ਮੇਰੀ ਗੱਲ ਹੋਈ, ਤਾਂ ਉਨ੍ਹਾਂ ਨੇ ਕਿਹਾ ਕਿ ਉਹ ਆਉਣਾ ਚਾਹੁੰਦੇ ਸਨ, ਪਰ ਆਈ. ਪੀ. ਐੱਲ. ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਪਾਕਿਸਤਾਨ ਜਾਂਦੇ ਹੋ ਤਾਂ ਅਸੀਂ ਤੁਹਾਡਾ ਕਾਂਟ੍ਰੈਕਟ ਨਹੀਂ ਦੇਵਾਂਗੇ।
ਅਫਰੀਦੀ ਨੇ ਕਿਹਾ, ਪਾਕਿਸਤਾਨ ਨੇ ਹਮੇਸ਼ਾ ਤੋਂ ਸ਼੍ਰੀਲੰਕਾ ਦੀ ਮਦਦ ਕੀਤੀ ਹੈ। ਅਜਿਹਾ ਕਦੇ ਨਹੀਂ ਹੋਇਆ ਹੈ ਕਿ ਅਸੀਂ ਸ਼੍ਰੀਲੰਕਾ ਦੌਰੇ 'ਤੇ ਜਾਈਏ ਤਾਂ ਕ੍ਰਿਰਕਟਰਾਂ ਨੂੰ ਆਰਾਮ ਦਿੱਤਾ ਜਾਵੇ। ਸ਼੍ਰੀਲੰਕਾ ਬੋਰਡ ਨੂੰ ਆਪਣੇ ਖਿਡਾਰੀਆਂ 'ਤੇ ਪਾਕਿਸਤਾਨ ਦੌਰੇ ਉੱਤੇ ਜਾਣ ਲਈ ਦਬਾਅ ਪਾਉਣਾ ਚਾਹੀਦਾ ਹੈ। ਜੋ ਸ਼੍ਰੀਲੰਕਾਈ ਖਿਡਾਰੀ ਪਾਕਿਸਤਾਨ ਦੌਰੇ 'ਤੇ ਆ ਰਹੇ ਹਨ ਉਨ੍ਹਾਂ ਨੂੰ ਇਤਿਹਾਸ 'ਚ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸ਼ਰਤ-ਸਾਥੀਆਨ ਦੀ ਜੋੜੀ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ 'ਚ, ਮਨਿਕਾ ਹਾਰੀ
NEXT STORY