ਸਪੋਰਟਸ ਡੈਸਕ— ਜੀ. ਸਾਥੀਆਨ ਅਤੇ ਅਚੰਤਾ ਸ਼ਰਤ ਕਮਲ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਵੀਰਵਾਰ ਨੂੰ 24ਵੀਂ ਆਈ.ਟੀ.ਟੀ.ਐੱਫ. ਏਸ਼ੀਆ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ। ਇੰਡੋਨੇਸ਼ੀਆ ਦੇ ਯੋਗਕਰਤਾ ਸਥਾਨ 'ਤੇ ਖੇਡੇ ਗਏ ਮੁਕਾਬਲੇ 'ਚ ਦੋਹਾਂ ਖਿਡਾਰੀਆਂ ਨੇ ਮਹਿਫੂਦ ਸੈਅਦ ਮੁਰਤਧਾ ਅਤੇ ਰਾਸ਼ਿਦ ਦੀ ਬਹਿਰੀਨ ਦੀ ਜੋੜੀ ਦੇ ਖਿਲਾਫ ਆਸਾਨ ਜਿੱਤ ਦਰਜ ਕੀਤੀ।

ਸਾਥੀਆਨ ਅਤੇ ਸ਼ਰਤ ਦੀ ਜੋੜੀ ਨੇ ਇਕਪਾਸੜ ਮੁਕਾਬਲੇ 'ਚ ਮੁਤਰਧਾ ਅਤੇ ਰਾਸ਼ਿਦ ਨੂੰ 11-8, 11-6, 11-3 ਨਾਲ ਹਰਾਇਆ। ਕੁਆਰਟਰ ਫਾਈਨਲ 'ਚ ਸਾਥੀਆਨ ਅਤੇ ਸ਼ਰਤ ਦਾ ਸਾਹਮਣਾ ਲਿਆਂਗ ਜਿੰਗਕੁਨ ਅਤੇ ਲਿਨ ਗਾਓਯੁਆਨ ਦੀ ਚੀਨ ਦੀ ਜੋੜੀ ਨਾਲ ਹੋਵੇਗਾ। ਇਸ ਤੋਂ ਪਹਿਲੇ ਰਾਊਂਡ 'ਚ ਬਾਈ ਹਾਸਲ ਕਰਨ ਵਾਲੀ ਸਾਥੀਆਨ ਅਤੇ ਸ਼ਰਤ ਦੀ ਜੋੜੀ ਨੇ ਰਾਊਂਡ ਆਫ 32 'ਚ ਅਬੋ ਯਮਨ ਜੈਦ ਅਤੇ ਏਲਦਮੇਜੀ ਜੇਯਾਦ ਦੀ ਜੋਰਡਨ ਦੀ ਜੋੜੀ ਨੂੰ 11-4, 11-7, 11-7 ਨਾਲ ਸ਼ਿਕਸਤ ਦਿੱਤੀ। ਪਹਿਲੇ ਦੌਰ 'ਚ ਬਾਈ ਹਾਸਲ ਕਰਨ ਵਾਲੀ ਹਰਮੀਤ ਦੇਸਾਈ ਅਤੇ ਐਂਥੋਨੀ ਅਮਲਰਾਜ ਦੀ ਜੋੜੀ ਨੂੰ ਹਾਲਾਂਕਿ ਰਾਊਂਡ ਆਫ 32 ਨਿਊ ਸਿੰਗ ਸਿਨ ਅਤੇ ਪੇਂਗ ਵੇਂਗ ਵੇਈ ਦੀ ਚੀਨੀ ਤਾਈਪੇ ਦੀ ਜੋੜੀ ਦੇ ਖਿਲਾਫ 11-5, 7-11, 11-3, 8-11, 6-11 ਨਾਲ ਹਾਰ ਝਲਣੀ ਪਈ।
Rashid B'Day spcl: 21 ਸਾਲ ਦੀ ਉਮਰ 'ਚ ਹੀ ਇਸ ਅਫਗਾਨ ਖਿਡਾਰੀ ਨੇ ਆਪਣੇ ਨਾਂ ਕੀਤੇ ਕਈ ਵੱਡੇ ਰਿਕਾਰਡਜ਼
NEXT STORY