ਲਾਹੌਰ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਸੋਮਵਾਰ ਨੂੰ ਆਪਣੀਆਂ ਚਿੰਤਾਵਾਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਆਈਸੀਸੀ ਟੀ-20 ਵਿਸ਼ਵ ਕੱਪ 2022 ਦੇ ਪਹਿਲੇ ਦੌਰ 'ਚ ਹੀ ਬਾਹਰ ਹੋ ਸਕਦਾ ਹੈ। ਅਖਤਰ ਨੇ ਆਪਣੇ ਯੂਟਿਊਬ ਚੈਨਲ 'ਤੇ ਜਾਰੀ ਵੀਡੀਓ 'ਚ ਕਿਹਾ, 'ਮੈਂ ਪਹਿਲਾਂ ਵੀ ਕਿਹਾ ਹੈ ਅਤੇ ਹੁਣ ਵੀ ਕਹਿ ਰਿਹਾ ਹਾਂ, ਮੈਨੂੰ ਡਰ ਹੈ ਕਿ ਪਾਕਿਸਤਾਨ ਦੀ ਇਹ ਕ੍ਰਿਕਟ ਟੀਮ ਪਹਿਲੇ ਦੌਰ 'ਚੋਂ ਹੀ ਵਿਸ਼ਵ ਕੱਪ ਤੋਂ ਬਾਹਰ ਹੋ ਸਕਦੀ ਹੈ।'
ਉਨ੍ਹਾਂ ਕਿਹਾ, 'ਪਾਕਿਸਤਾਨ ਦਾ ਮੱਧਕ੍ਰਮ ਚੰਗਾ ਨਹੀਂ ਹੈ। ਜੇਕਰ ਟੀਮ ਦੇ ਸਲਾਮੀ ਬੱਲੇਬਾਜ਼ ਪ੍ਰਦਰਸ਼ਨ ਨਹੀਂ ਕਰਦੇ ਹਨ ਤਾਂ ਮੱਧਕ੍ਰਮ ਦਬਾਅ ਵਿੱਚ ਆ ਜਾਂਦਾ ਹੈ। ਜੇਕਰ ਤੁਸੀਂ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਹੋ ਤਾਂ ਇਹ ਟੂਰਨਾਮੈਂਟ 'ਚ ਜਾਣ ਦਾ ਤਰੀਕਾ ਨਹੀਂ ਹੈ।' ਰਾਵਲਪਿੰਡੀ ਐਕਸਪ੍ਰੈਸ ਨੇ ਪਾਕਿਸਤਾਨ ਦੇ ਕੋਚ ਸਕਲੇਨ ਮੁਸ਼ਤਾਕ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, 'ਇਸੇ ਲਈ ਮੈਂ ਸਕਲੇਨ ਮੁਸ਼ਤਾਕ ਅਤੇ ਹੋਰਾਂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਆਪਣਾ ਮੱਧਕ੍ਰਮ ਠੀਕ ਕਰੋ। ਉਹ ਕਿਸੇ ਕਾਰਨ ਨਹੀਂ ਸੁਣ ਰਹੇ ਹਨ।
ਇਹ ਵੀ ਪੜ੍ਹੋ : ਰਾਜਸਥਾਨੀ ਰੰਗ 'ਚ ਰੰਗੇ ਯੂਨੀਵਰਸ ਬੌਸ, ਕ੍ਰਿਸ ਗੇਲ ਦੀ 'ਗਰਬਾ' ਪਾਉਂਦਿਆਂ ਦੀ ਵੀਡੀਓ ਵਾਇਰਲ
ਪਾਕਿਸਤਾਨ ਦਾ ਖਰਾਬ ਪ੍ਰਦਰਸ਼ਨ ਦੇਖਣਾ ਬਹੁਤ ਨਿਰਾਸ਼ਾਜਨਕ ਹੈ।' ਉਨ੍ਹਾਂ ਕਿਹਾ ਕਿ ਇੱਥੋਂ ਹਾਲਾਤ ਗੰਭੀਰ ਨਜ਼ਰ ਆ ਰਹੇ ਹਨ ਅਤੇ ਇਨ੍ਹਾਂ ਨੂੰ ਸੰਭਾਲਣਾ ਆਸਾਨ ਨਹੀਂ ਹੋਵੇਗਾ। ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਹਰ ਮੈਚ ਨਹੀਂ ਜਿਤਾ ਸਕਦੇ। ਹੈਰਿਸ ਰਾਊਫ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਬਾਕੀ ਗੇਂਦਬਾਜ਼ਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ।
ਅਖਤਰ ਨੇ ਮੁਸਕੁਰਾਉਂਦੇ ਹੋਏ ਕਿਹਾ, 'ਉਮੀਦ ਹੈ ਕਿ ਉਹ ਇਕ-ਦੋ ਗੱਲਾਂ ਸਿੱਖਣਗੇ। ਮੇਰੀ ਵੀਡੀਓ ਦੇਖ ਕੇ ਸੁਧਾਰ ਕਰਨਗੇ।' ਅਖਤਰ ਦਾ ਇਹ ਬਿਆਨ ਐਤਵਾਰ ਨੂੰ ਇੰਗਲੈਂਡ ਖਿਲਾਫ ਪਾਕਿਸਤਾਨ ਦੀ 67 ਦੌੜਾਂ ਦੀ ਹਾਰ ਤੋਂ ਬਾਅਦ ਆਇਆ ਹੈ। ਇੰਗਲੈਂਡ ਨੇ ਪਾਕਿਸਤਾਨ ਨੂੰ 210 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ 'ਚ ਬਾਬਰ ਦੀ ਟੀਮ 142 ਦੌੜਾਂ ਹੀ ਬਣਾ ਸਕੀ। ਇਸ ਦੇ ਨਾਲ ਹੀ ਇੰਗਲੈਂਡ ਨੇ 17 ਸਾਲ ਬਾਅਦ ਪਾਕਿਸਤਾਨ ਦੇ ਦੌਰੇ 'ਤੇ ਆ ਕੇ ਸੱਤ ਮੈਚਾਂ ਦੀ ਸੀਰੀਜ਼ 4-3 ਨਾਲ ਜਿੱਤ ਲਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਰਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
INDW vs MLW : ਮੇਘਨਾ ਦਾ ਅਰਧ ਸੈਂਕੜਾ, ਭਾਰਤ ਨੇ ਮਲੇਸ਼ੀਆ ਨੂੰ ਦਿੱਤਾ 182 ਦੌੜਾਂ ਦਾ ਟੀਚਾ
NEXT STORY