ਕਰਾਚੀ— ਪਾਕਿਸਤਾਨ ਦੀ ਟੀਮ ਅਗਲੇ ਸਾਲ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਆਪਣੇ ਮੈਚ ਖੇਡਦੇ ਇੰਗਲੈਂਡ ਜਾਣ ਤੋਂ ਪਹਿਲਾਂ ਸੀਮਿਤ ਓਵਰਾਂ ਦੀ ਸੀਰੀਜ਼ ਦੇ ਲਈ ਨੀਦਰਲੈਂਡ ਤੇ ਆਇਰਲੈਂਡ ਦਾ ਦੌਰਾ ਕਰੇਗੀ। ਪਾਕਿਸਤਾਨ ਟੀਮ ਨੀਦਰਲੈਂਡ ਨਾਲ ਤਿੰਨ ਵਨ ਡੇ ਮੈਚ ਖੇਡੇਗੀ ਜਦਕਿ ਆਇਰਲੈਂਡ ਨਾਲ 2 ਟੀ-20 ਮੈਚ ਖੇਡਣੇ ਹਨ। ਪੀ. ਸੀ. ਬੀ. ਨੇ ਇਕ ਬਿਆਨ 'ਚ ਕਿਹਾ ਐਮਸਟੇਲਵੀਨ 'ਚ ਚਾਰ, ਸੱਤ ਤੇ ਨੌ ਜੁਲਾਈ ਨੂੰ ਮੈਚ ਹੋਣਗੇ ਜਦਕਿ ਆਇਰਲੈਂਡ 'ਚ 12 ਤੇ 14 ਜੁਲਾਈ ਨੂੰ ਮੈਚ ਖੇਡੇ ਜਾਣੇ ਹਨ। ਨੀਦਰਲੈਂਡ ਤੇ ਪਾਕਿਸਤਾਨ ਦੇ ਵਿਚ ਇਹ ਪਹਿਲੀ ਸੀਰੀਜ਼ ਹੋਵੇਗੀ।
ਗੋਲਫ : ਪ੍ਰਣਵੀ ਉਰਸ ਸਾਂਝੇ ਤੌਰ 'ਤੇ 10ਵੇਂ ਸਥਾਨ 'ਤੇ
NEXT STORY