ਸਪੋਰਟਸ ਡੈਸਕ : ਪਾਕਿਸਤਾਨ ਕ੍ਰਿਕਟ ਟੀਮ ਵਿਸ਼ਵ ਕੱਪ 2023 ਤੋਂ ਲਗਭਗ ਬਾਹਰ ਹੋ ਚੁੱਕੀ ਹੈ।ਆਪਣਾ ਛੇਵਾਂ ਮੈਚ ਖੇਡ ਰਹੇ ਪਾਕਿਸਤਾਨ ਨੂੰ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ। ਚੇਨਈ ਦੇ ਮੈਦਾਨ 'ਤੇ ਦੱਖਣੀ ਅਫਰੀਕਾ ਨੇ 1 ਵਿਕਟ ਨਾਲ ਜਿੱਤ ਦਰਜ ਕਰਕੇ ਪਾਕਿਸਤਾਨ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਪਾਕਿਸਤਾਨ ਦੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪਾਕਿਸਤਾਨੀ ਕ੍ਰਿਕਟ ਟੀਮ ਦਾ ਖ਼ੂਬ ਮਜ਼ਾਕ ਉਡਾਇਆ ਗਿਆ।
ਵੇਖੋ Memes
ਇਹ ਵੀ ਪੜ੍ਹੋ : ਪੈਰਾ ਏਸ਼ੀਅਨ ਗੇਮਜ਼ 'ਚ ਭਾਰਤ ਨੇ ਲਗਾਇਆ ਤਮਗਿਆਂ ਦਾ ਸੈਂਕੜਾ, PM ਮੋਦੀ ਨੇ ਦਿੱਤੀ ਵਧਾਈ
ਮੈਚ ਦੀ ਗੱਲ ਕਰੀਏ ਤਾਂ ਬਾਬਰ ਆਜ਼ਮ ਅਤੇ ਸਾਊਦ ਸ਼ਕੀਲ ਦੇ ਅਰਧ ਸੈਂਕੜਿਆਂ ਦੀ ਬਦੌਲਤ ਪਾਕਿਸਤਾਨ ਨੇ ਪਹਿਲਾਂ ਖੇਡਦਿਆਂ 270 ਦੌੜਾਂ ਬਣਾਈਆਂ ਸਨ। ਪਾਕਿ ਸਲਾਮੀ ਬੱਲੇਬਾਜ਼ ਸ਼ਕੀਫ 9 ਅਤੇ ਇਮਾਮ ਉਲ ਹੱਕ 12 ਦੇ ਆਊਟ ਹੋਣ ਤੋਂ ਬਾਅਦ ਰਿਜ਼ਵਾਨ 31 ਬਣਾਈਆਂ। ਮੱਧਕ੍ਰਮ ਵਿੱਚ ਸ਼ਾਦਾਬ ਖਾਨ ਨੇ 36 ਗੇਂਦਾਂ ਵਿੱਚ 43 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਤਬਰੇਜ਼ ਸ਼ਮਸੀ ਨੇ 4 ਵਿਕਟਾਂ, ਮਾਰਕੋ ਜੇਨਸਨ ਨੇ 3, ਜੇਰਾਰਡ ਨੇ 2 ਵਿਕਟਾਂ ਹਾਸਲ ਕੀਤੀਆਂ। ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ 1 ਵਿਕਟ ਨਾਲ ਜਿੱਤਣ 'ਚ ਸਫਲ ਰਹੀ। ਹਾਲਾਂਕਿ ਦੱਖਣੀ ਅਫਰੀਕਾ ਨੇ 250 ਦੌੜਾਂ 'ਤੇ ਅੱਠ ਵਿਕਟਾਂ ਗੁਆ ਦਿੱਤੀਆਂ ਸਨ, ਪਰ ਆਖ਼ਰੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਦੱਖਣੀ ਅਫਰੀਕਾ ਲਈ ਤਬਰੇਜ਼ ਸ਼ਮਸੀ ਨੇ ਜੇਤੂ ਚੌਕਾ ਲਾਇਆ।
ਇਹ ਵੀ ਪੜ੍ਹੋ : ਹਾਰਦਿਕ ਦੀ ਗੈਰ-ਮੌਜੂਦਗੀ ’ਚ ਲਖਨਊ ’ਚ ਅਸ਼ਵਿਨ ਦੀ ਚੋਣ ਕਰਨਾ ਮੁਸ਼ਕਿਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
CWC 23 : ਨੀਦਰਲੈਂਡ ਨੇ ਬੰਗਲਾਦੇਸ਼ ਨੂੰ ਦਿੱਤਾ 230 ਦੌੜਾਂ ਦਾ ਟੀਚਾ
NEXT STORY