ਨਵੀਂ ਦਿੱਲੀ– ਕਪਤਾਨ ਬਾਬਰ ਆਜ਼ਮ, ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਤੇ ਮੁਹੰਮਦ ਰਿਜ਼ਵਾਨ ਸਮੇਤ ਚੋਟੀ ਦੇ ਕ੍ਰਿਕਟਰਾਂ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਸੋਧੇ ਕੇਂਦਰੀ ਕਰਾਰ ’ਤੇ ਦਸਤਖਤ ਕਰ ਲਏ ਹਨ। ਰਿਪੋਰਟ ਅਨੁਸਾਰ ਖਿਡਾਰੀਆਂ ਦੇ ਇਕ ਵਰਗ ਨੇ ਨੀਦਰਲੈਂਡ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਇਸ ਸ਼ਰਤ ’ਤੇ ਦਸਤਖਤ ਕੀਤੇ ਹਨ ਕਿ ਉਹ ਸਤੰਬਰ ਵਿਚ ਏਸ਼ੀਆ ਕੱਪ ਤੋਂ ਬਾਅਦ ਕੁਝ ਵਿਵਸਥਾਵਾਂ ’ਤੇ ਚਰਚਾ ਕਰਨਗੇ।
ਸੀਨੀਅਰ ਖਿਡਾਰੀਆਂ ਨੇ ਕਰਾਰ ਦੇ ਕੁਝ ਪਹਿਲੂਆਂ ’ਤੇ ਇਤਰਾਜ਼ ਦਰਜ ਕਰਵਾਏ ਸਨ। ਇਨ੍ਹਾਂ ਵਿਚ ਵਿਦੇਸ਼ੀ ਲੀਗ ਵਿਚ ਖੇਡਣ ਲਈ ਐੱਨ. ਓ. ਸੀ. ਦੀ ਪ੍ਰਕਿਰਿਆ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਖਿਡਾਰੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਦੀਆਂ ਪ੍ਰਤੀਯੋਗਿਤਾਵਾਂ ਵਿਚ ਅਕਸਰ ਨਾਲ ਜੁੜੇ ਅਧਿਕਾਰਾਂ ਤੇ ਅਜਿਹੀਆਂ ਪ੍ਰਤੀਯੋਗਿਤਾਵਾਂ ਵਿਚ ਹਿੱਸੇਦਾਰੀ ਟੈਕਸ ’ਤੇ ਵੀ ਵਧੇਰੇ ਜਾਣਕਾਰੀ ਚਾਹੁੰਦੇ ਹਨ। ਪੀ. ਸੀ. ਬੀ. ਨੇ 2022-23 ਦੇ ਸੈਸ਼ਨ ਲਈ 33 ਖਿਡਾਰੀਆਂ ਨੂੰ ਕੇਂਦਰੀ ਕਰਾਰ ਦੀ ਸੂਚੀ ਵਿਚ ਰੱਖਿਆ ਸੀ।
ਭਾਰਤ ਨੂੰ ਅਗਲੇ ਸਾਲ ਹਾਕੀ ਵਿਸ਼ਵ ਕੱਪ ਤੋਂ ਪਹਿਲਾਂ ਸੁਧਾਰ ਦੀ ਲੋੜ : ਅਭਿਸ਼ੇਕ
NEXT STORY