ਨਵੀਂ ਦਿੱਲੀ : ਸ਼੍ਰੀਲੰਕਾ ਕ੍ਰਿਕਟ ਟੀਮ ਦੇ ਪਾਕਿ ਦੌਰੇ 'ਤੇ ਕਾਲੇ ਬੱਦਲ ਮੰਡਰਾ ਰਹੇ ਹਨ। ਇਸ ਵਿਚਾਲੇ ਪਾਕਿਸਾਤਨੀ ਕਪਤਾਨ ਸਰਫਰਾਜ਼ ਅਹਿਮਦ ਨੇ ਕਿਹਾ ਕਿ ਉਨ੍ਹਾਂ ਦਾ ਕ੍ਰਿਕਟ ਬੋਰਡ ਸ਼੍ਰੀਲੰਕਾ ਟੀਮ ਨੂੰ ਸਿਰਫ ਅਪੀਲ ਕਰ ਸਕਦਾ ਹੈ ਕਿ ਉਹ ਪਾਕਿਸਤਾਨ ਵਿਚ ਆ ਕੇ ਖੇਡੇ। ਸਰਫਰਾਜ਼ ਨੇ ਨਾਲ ਹੀ ਕਿਹਾ ਕਿ ਬੀਤੇ ਕੁਝ ਸਾਲਾਂ 'ਚ ਦੇਸ਼ ਵਿਚ ਵਿਦੇਸ਼ੀ ਖਿਡਾਰੀਆਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਾਈ ਗਈ ਹੈ।

ਤੁਹਾਨੂੰ ਦੱਸ ਦਈਏ ਕਿ ਸ਼੍ਰੀਲੰਕਾ ਕ੍ਰਿਕਟ ਟੀਮ 27 ਸਤੰਬਰ ਤੋਂ ਪਾਕਿ ਦੌਰੇ 'ਤੇ ਰਹੇਗੀ। ਸ਼੍ਰੀਲੰਕਾ ਟੀਮ ਦੇ 10 ਖਿਡਾਰੀਆਂ ਨੇ ਸੁਰੱਖਿਆ ਕਾਰਨਾਂ ਤੋਂ ਇਸ ਦੌਰੇ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਸ਼੍ਰੀਲੰਕਾ ਬੋਰਡ ਨੇ ਦੌਰੇ 'ਤੇ ਜਾਣ ਵਾਲੇ ਖਿਡਾਰੀਆਂ ਦੇ ਨਾਂਵਾ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰੇ ਨੂੰ ਲੈ ਕੇ ਸਭ ਕੁਝ ਤੈਅ ਹੋ ਗਿਆ ਸੀ ਕਿ ਸ਼੍ਰੀਲੰਕਾ ਦੇ ਪੀ. ਐੱਮ. ਦਫਤਰ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਟੀਮ 'ਤੇ ਪਾਕਿ ਦੌਰੇ 'ਤੇ ਅੱਤਵਾਦੀ ਹਮਲਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਕਿਹਾ ਕਿ ਉਹ ਪਾਕਿਸਤਾਨ ਦੌਰੇ ਨੂੰ ਲੈ ਕੇ ਦੋਬਾਰਾ ਵਿਚਾਰ ਕਰੇਗਾ।

ਪਾਕਿਸਤਾਨੀ ਅਖਬਾਰ ਦਿ ਡਾਨ ਨੇ ਸਰਫਰਾਜ਼ ਦੇ ਹਵਾਲੇ ਤੋਂ ਲਿਖਿਆ ਕਿ ਇੱਥੇ ਬੀਤੇ ਕੁਝ ਸਾਲਾਂ ਵਿਚ ਮੈਚ ਹੋਏ ਹਨ ਅਤੇ ਇਸ ਦੌਰਾਨ ਸੁਰੱਖਿਆ ਦਾ ਕੋਈ ਮਾਮਲਾ ਨਹੀਂ ਰਿਹਾ। ਸਰਫਰਾਜ਼ ਨੇ ਕਿਹਾ ਕਿ ਸ਼੍ਰੀਲੰਕਾ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪਾਕਿ ਟੀਮ ਨੇ ਤਦ ਉੱਥੇ ਦੌਰਾ ਕੀਤਾ ਸੀ ਜਦੋਂ ਸ਼੍ਰੀਲੰਕਾ ਦੇ ਹਾਲਾਤ ਖਰਾਬ ਸੀ ਅਤੇ ਅੰਤਰਰਾਸ਼ਟਰੀ ਟੀਮਾਂ ਉੱਥੇ ਨਹੀਂ ਜਾਂਦੀਆਂ ਸੀ। ਪਾਕਿਸਤਾਨ ਨੇ ਹਮੇਸ਼ਾ ਦੂਜੇ ਦੇਸ਼ਾਂ ਦਾ ਦੌਰਾ ਕਰ ਕੇ ਉਨ੍ਹਾਂ ਦਾ ਸਾਥ ਦਿੱਤਾ ਹੈ। ਪਾਕਿ ਨੇ ਸ਼੍ਰੀਲੰਕਾ ਵਿਚ ਈਸਟਰ 'ਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਵੀ ਕੁਝ ਹੀ ਹਫਤੇ ਪਹਿਲਾਂ ਆਪਣੀ ਜੂਨੀਅਰ ਟੀਮ ਉੱਥੇ ਭੇਜੀ ਸੀ।
ਸੌਰਭ ਵਿਅਤਨਾਮ ਓਪਨ ਦੇ ਸੈਮੀਫਾਈਨਲ 'ਚ ਪੁੱਜੇ
NEXT STORY