ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਸ਼ਰਜੀਲ ਖਾਨ ਅਤੇ ਖਾਲਿਦ ਲਤੀਫ 'ਤੇ ਦੁਬਈ 'ਚ ਖੇਡੇ ਗਏ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੌਰਾਨ ਸਪਾਟ ਫਿਕਸਿੰਗ 'ਚ ਕਥਿਤ ਭੂਮਿਕਾ ਲਈ ਜ਼ਿੰਦਗੀ ਭਰ ਪਾਬੰਦੀ ਲਗਾਉਣਾ ਚਾਹੁੰਦਾ ਹੈ। ਪੀ. ਸੀ. ਬੀ. ਦੇ ਕਾਨੂੰਨੀ ਸਲਾਹਕਾਰ ਤਫੱਜੁਲ ਰਿਜਵੀ ਨੇ ਕਿਹਾ ਕਿ ਬੋਰਡ ਨੇ ਸਭ ਤਰ੍ਹਾਂ ਦੇ ਭ੍ਰਿਸ਼ਟਾਚਾਰ ਅਤੇ ਫਿਕਸਿੰਗ ਮਾਮਲਿਆਂ 'ਚ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਹੈ ਅਤੇ ਇਸ ਲਈ ਦੋਸ਼ੀ ਪਾਏ ਗਏ ਖਿਡਾਰੀਆਂ ਪ੍ਰਤੀ ਕੋਈ ਨਰਮੀ ਨਹੀਂ ਵਰਤੀ ਜਾਵੇਗੀ। ਰਿਜਵੀ ਨੇ ਕਿਹਾ ਕਿ ਹਾਂ ਅਸੀਂ ਇਨ੍ਹਾਂ ਦੋਹਾਂ ਖਿਡਾਰੀਆਂ 'ਤੇ ਜ਼ਿੰਦਗੀ ਭਰ ਲਈ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕਰ ਰਹੇ ਹਾਂ। ਅਸੀਂ ਸਪਾਟ ਫਿਕਸਿੰਗ 'ਚ ਉਨ੍ਹਾਂ ਦੇ ਸ਼ਾਮਲ ਹੋਣ ਨੂੰ ਲੈ ਕੇ ਉਨ੍ਹਾਂ ਖਿਲਾਫ ਪੱਕੇ ਸਬੂਤ ਪੇਸ਼ ਕੀਤੇ ਹਨ।
ਵੀਰਦੇਵ ਨੇ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 'ਚ ਜਿੱਤਿਆ ਕਾਂਸੀ ਤਮਗਾ
NEXT STORY