ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਹਸਨੈਨ ਨੂੰ ਗੈਰ-ਕਾਨੂੰਨੀ ਗੇਂਦਬਾਜ਼ੀ ਐਕਸ਼ਨ ਕਾਰਨ ਕੌਮਾਂਤਰੀ ਕ੍ਰਿਕਟ ਵਿਚ ਗੇਂਦਬਾਜ਼ੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਆਸਟਰੇਲੀਆ ਵਿਚ ਅੰਪਾਇਰਾਂ ਨੇ ਪਿਛਲੇ ਮਹੀਨੇ ਹਸਨੈਨ ਦੀ ਸ਼ਿਕਾਇਤ ਕੀਤੀ ਸੀ, ਜਦੋਂ ਉਹ ਬਿਗ ਬੈਸ਼ ਲੀਗ ਵਿਚ ਸਿਡਨੀ ਥੰਡਰ ਲਈ ਖੇਡ ਰਹੇ ਸਨ। ਉਨ੍ਹਾਂ ਦੇ ਗੇਂਦਬਾਜ਼ੀ ਐਕਸ਼ਨ ਦੀ ਲਾਹੌਰ ਵਿਚ ਜਾਂਚ ਕੀਤੀ ਗਈ, ਕਿਉਂਕਿ ਉਨ੍ਹਾਂ ਨੂੰ ਪਾਕਿਸਤਾਨ ਸੁਪਰ ਲੀਗ ਵਿਚ ਖੇਡਣਾ ਸੀ।
ਇਹ ਵੀ ਪੜ੍ਹੋ: ਭਾਰਤੀ ਮਹਿਲਾ ਟੀਮ ਦੀ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਹੁਣ 12 ਫਰਵਰੀ ਤੋਂਂ ਹੋਵੇਗੀ ਸ਼ੁਰੂ
ਪੀ.ਸੀ.ਬੀ. ਨੇ ਇਕ ਬਿਆਨ ਵਿਚ ਕਿਹਾ, ‘ਗੈਰ-ਕਾਨੂੰਨੀ ਗੇਂਦਬਾਜ਼ੀ ਐਕਸ਼ਨ ਨਿਯਮਾਂ ਤਹਿਤ ਜਦੋਂ ਤੱਕ ਮੁਹੰਮਦ ਹਸਨੈਨ ਦੁਬਾਰਾ ਜਾਂਚ ਵਿਚ ਕਲੀਨ ਚਿੱਟ ਨਹੀਂ ਲੈ ਲੈਂਦੇ, ਉਹ ਕੌਮਾਂਤਰੀ ਕ੍ਰਿਕਟ ਵਿਚ ਗੇਂਦਬਾਜ਼ੀ ਨਹੀਂ ਕਰ ਸਕਣਗੇ।’ ਹਸਨੈਨ ਪਾਕਿਸਤਾਨ ਲਈ 8 ਵਨਡੇ ਅਤੇ 18 ਟੀ-20 ਮੈਚਾਂ ਵਿਚ 29 ਵਿਕਟਾਂ ਲੈ ਚੁੱਕੇ ਹਨ। ਉਨ੍ਹਾਂ ਨੇ ਪੀ.ਐਸ.ਐਲ. ਵਿਚ ਤਿੰਨ ਮੈਚਾਂ ਵਿਚ ਕਵੇਟਾ ਗਲੈਡੀਏਟਰਜ਼ ਲਈ ਤਿੰਨ ਵਿਕਟਾਂ ਲਈਆਂ ਪਰ ਇਸਲਾਮਾਬਾਦ ਯੂਨਾਈਟਿਡ ਵਿਰੁੱਧ ਉਨ੍ਹਾਂ ਨੂੰ ਉਤਾਰਿਆ ਨਹੀਂ ਗਿਆ। ਉਹ ਪੀ.ਐਸ.ਐਲ. ਵਿਚ ਅੱਗੇ ਕੋਈ ਮੈਚ ਨਹੀਂ ਖੇਡ ਸਕਣਗੇ।
ਇਹ ਵੀ ਪੜ੍ਹੋ: ਅਥਰਵ ਦਾ ਪਹਿਲਾ ਟੀਜ਼ਰ ਰਿਲੀਜ਼, ਯੋਧਾ ਦੇ ਰੂਪ ’ਚ ਨਜ਼ਰ ਆਏ MS ਧੋਨੀ
ਪੀ.ਸੀ.ਬੀ. ਨੇ ਕਿਹਾ, ‘ਇਹ ਪੀ.ਸੀ.ਬੀ. ਵੱਲੋਂ ਨਿਯੁਕਤ ਗੇਂਦਬਾਜ਼ੀ ਸਲਾਹਕਾਰ ਨਾਲ ਆਪਣੇ ਐਕਸ਼ਨ ਨੂੰ ਸੁਧਾਰਨ ਲਈ ਕੰਮ ਕਰੇਗਾ ਤਾਂ ਕਿ ਫਿਰ ਤੋਂ ਸਮੀਖਿਆ ਲਈ ਅਰਜ਼ੀ ਦੇ ਸਕੇ। ਇਸ ਨਾਲ ਉਹ ਕੌਮਾਂਤਰੀ ਕ੍ਰਿਕਟ ਵਿਚ ਜਲਦੀ ਵਾਪਸੀ ਕਰ ਸਕੇਗਾ।’
ਇਹ ਵੀ ਪੜ੍ਹੋ: ਜੋਕੋਵਿਚ ਨੇ ਆਸਟਰੇਲੀਆਈ ਵੀਜ਼ਾ ਮਾਮਲੇ ਨੂੰ ਮੰਦਭਾਗਾ ਕਰਾਰ ਦਿੱਤਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀ ਮਹਿਲਾ ਟੀਮ ਦੀ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਹੁਣ 12 ਫਰਵਰੀ ਤੋਂਂ ਹੋਵੇਗੀ ਸ਼ੁਰੂ
NEXT STORY