ਨਵੀਂ ਦਿੱਲੀ–ਪਾਕਿਸਤਾਨ ਨੇ ਨਵੰਬਰ-ਦਸੰਬਰ ਵਿਚ ਭਾਰਤ ਵਿਚ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ ਤੋਂ ਨਾਂ ਵਾਪਸ ਲੈ ਲਿਆ ਹੈ। ਕੌਮਾਂਤਰੀ ਹਾਕੀ ਸੰਘ (ਐੱਫ. ਆਈ. ਐੱਚ.) ਨੇ ਸ਼ੁੱਕਰਵਾਰ ਨੂੰ ਇਸਦੀ ਪੁਸ਼ਟੀ ਕੀਤੀ।ਐੱਫ. ਆਈ. ਐੱਚ. ਨੇ ਕਿਹਾ ਕਿ 28 ਨਵੰਬਰ ਤੋਂ 28 ਦਸੰਬਰ ਤੱਕ ਚੇਨਈ ਤੇ ਮਦੁਰੈ ਵਿਚ ਹੋਣ ਵਾਲੇ ਟੂਰਨਾਮੈਂਟ ਲਈ ਪਾਕਿਸਤਾਨ ਦੀ ਜਗ੍ਹਾ ਲੈਣ ਵਾਲੀ ਟੀਮ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ।ਐੱਫ. ਆਈ. ਐੱਚ. ਨੇ ਕਿਹਾ, ‘‘ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਪਾਕਿਸਤਾਨ ਹਾਕੀ ਸੰਘ ਨੇ ਕੌਮਾਂਤਰੀ ਹਾਕੀ ਸੰਘ (ਐੱਫ. ਆਈ. ਐੱਚ.) ਨੂੰ ਸੂਚਿਤ ਕਰ ਦਿੱਤਾ ਹੈ ਕਿ ਉਸਦੀ ਟੀਮ ਭਾਰਤ ਦੇ ਤਾਮਿਲਨਾਡੂ ਵਿਚ ਹੋਣ ਵਾਲੇ ਐੱਫ. ਆਈ. ਐੱਚ. ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ਵਿਚ ਹਿੱਸਾ ਨਹੀਂ ਲਵੇਗੀ। ਪਾਕਿਸਤਾਨ ਨੇ ਇਸ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ ਸੀ।’’
ਪਾਕਿਸਤਾਨ ਨੂੰ ਗਰੁੱਪ-ਬੀ ਵਿਚ ਭਾਰਤ, ਚਿਲੀ ਤੇ ਸਵਿਟਜ਼ਰਲੈਂਡ ਦੇ ਨਾਲ ਰੱਖਿਆ ਗਿਆ ਸੀ ਤੇ ਇਹ ਦੇਖਣਾ ਬਾਕੀ ਹੈ ਕਿ ਕਿਹੜੀ ਟੀਮ ਉਸਦੀ ਜਗ੍ਹਾ ਲੈਂਦੀ ਹੈ। ਇਹ ਭਾਰਤ ਵਿਚ ਹੋਣ ਵਾਲਾ ਦੂਜਾ ਟੂਰਨਾਮੈਂਟ ਹੈ, ਜਿਸ ਵਿਚ ਪਾਕਿਸਤਾਨ ਨੇ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਉਹ ਇਸ ਸਾਲ 29 ਅਗਸਤ ਤੋਂ 7 ਸਤੰਬਰ ਤੱਕ ਬਿਹਾਰ ਦੇ ਰਾਜਗੀਰ ਵਿਚ ਖੇਡੇ ਗਏ ਪੁਰਸ਼ ਏਸ਼ੀਆ ਕੱਪ ਤੋਂ ਵੀ ਹਟ ਗਿਆ ਸੀ।ਪਹਿਲਗਾਮ ਵਿਚ 22 ਅਪ੍ਰੈਲ ਨੂੰ ਅੱਤਵਾਦੀ ਹਮਲੇ ਤੇ ਉਸ ਤੋਂ ਬਾਅਦ ਭਾਰਤ ਵੱਲੋਂ ਆਪ੍ਰੇਸ਼ਨ ਸਿੰਦੂਰ ਦੇ ਰੂਪ ਵਿਚ ਕੀਤੀ ਗਈ ਜਵਾਬੀ ਕਾਰਵਾਈ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਖੇਡ ਸਬੰਧ ਪ੍ਰਭਾਵਿਤ ਹੋਏ ਹਨ।ਭਾਰਤ ਸਰਕਾਰ ਨੇ ਹਾਲ ਹੀ ਵਿਚ ਇਕ ਨਵੀਂ ਨੀਤੀ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਉਹ ਪਾਕਿਸਤਾਨ ਨਾਲ ਦੋ-ਪੱਖੀ ਖੇਡ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਨਹੀਂ ਲਵੇਗਾ ਪਰ ਬਹੁਦੇਸ਼ੀ ਟੂਰਨਾਮੈਂਟਾਂ ਵਿਚ ਉਸਦੇ ਨਾਲ ਮੁਕਾਬਲੇਬਾਜ਼ੀ ਕਰਨਾ ਜਾਰੀ ਰੱਖੇਗਾ।ਹਾਲ ਹੀ ਵਿਚ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਦੌਰਾਨ ਭਾਰਤੀ ਕਪਤਾਨ ਸੂਰਯਕੁਮਾਰ ਯਾਦਵ ਨੇ ਪਾਕਿਸਤਾਨੀ ਕਪਤਾਨ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਵਿਚਾਲੇ ਹਾਕੀ ਇੰਡੀਆ ਨੇ ਕਿਹਾ ਕਿ ਉਸ ਨੂੰ ਪਾਕਿਸਤਾਨ ਦੇ ਹਟਣ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ। ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਨੇ ਕਿਹਾ, ‘‘ਸਾਨੂੰ ਐੱਫ. ਆਈ. ਐੱਚ. ਤੋਂ ਅਜੇ ਅਜਿਹੀ ਕੋਈ ਸੂਚਨਾ ਨਹੀਂ ਮਿਲੀ ਹੈ ਕਿ ਪਾਕਿਸਤਾਨ ਨੇ ਨਾਂ ਵਾਪਸ ਲੈ ਲਿਆ ਹੈ। ਮੈਂ ਡੇਢ ਮਹੀਨੇ ਪਹਿਲੇ ਪਾਕਿਸਤਾਨ ਹਾਕੀ ਸੰਘ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਸੀ ਤੇ ਉਨ੍ਹਾਂ ਨੇ ਆਪਣੀ ਹਿੱਸੇਦਾਰੀ ਦੀ ਪੁਸ਼ਟੀ ਕੀਤੀ ਸੀ।’’ਉਸ ਨੇ ਕਿਹਾ, ‘‘ਇਸ ਤੋਂ ਬਾਅਦ ਕੀ ਹੋਇਆ, ਮੈਨੂੰ ਇਸਦੀ ਕੋਈ ਜਾਣਕਾਰੀ ਨਹੀਂ ਹੈ। ਸਾਡਾ ਕਰਤੱਬ ਮੇਜ਼ਬਾਨ ਹੋਣ ਦੇ ਨਾਤੇ ਸਰਵੋਤਮ ਟੂਰਨਾਮੈਂਟ ਆਯੋਜਿਤ ਕਰਨਾ ਹੈ ਤੇ ਉਮੀਦ ਹੈ ਕਿ ਭਾਰਤ ਖਿਤਾਬ ਜਿੱਤੇਗਾ। ਹੁਣ ਪਾਕਿਸਤਾਨ ਦੇ ਨਾਲ ਕਿਸੇ ਹੋਰ ਟੀਮ ਦਾ ਐਲਾਨ ਕਰਨਾ ਐੱਫ. ਆਈ. ਐੱਚ. ’ਤੇ ਨਿਰਭਰ ਹੈ।’’
ਦਿਲਚਸਪ ਗੱਲ ਇਹ ਹੈ ਕਿ ਜਿੱਥੇ ਐੱਫ. ਆਈ. ਐੱਚ. ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੇ ਸਥਾਨ ’ਤੇ ਕਿਸੇ ਹੋਰ ਟੀਮ ਨੂੰ ਸ਼ਾਮਲ ਕਰੇਗੀ, ਉੱਥੇ ਹੀ, ਪਾਕਿਸਤਾਨ ਹਾਕੀ ਸੰਘ (ਪੀ. ਐੱਚ. ਐੱਫ.) ਨੇ ਟੂਰਨਾਮੈਂਟ ਦਾ ਆਯੋਜਨ ਕਿਸੇ ਨਿਰਪੱਖ ਸਥਾਨ ’ਤੇ ਕਰਨ ’ਤੇ ਇਸ ਵਿਚ ਹਿੱਸਾ ਲੈਣ ਦੀ ਇੱਛਾ ਜਤਾਈ ਹੈ। ਪੀ. ਐੱਚ. ਐੱਫ. ਦੇ ਜਨਰਲ ਸਕੱਤਰ ਰਾਣਾ ਮੁਜਾਹਿਦ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਿਧਾਂਤਕ ਤੌਰ ’ਤੇ ਇਹ ਫੈਸਲਾ ਲਿਆ ਗਿਆ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਤਣਾਅ ਕਾਰਨ ਰਾਸ਼ਟਰੀ ਜੂਨੀਅਰ ਟੀਮ ਭਾਰਤ ਦਾ ਦੌਰਾ ਨਹੀਂ ਕਰੇਗੀ ਤੇ ਇਸਦੀ ਜਾਣਕਾਰੀ ਐੱਫ. ਆਈ. ਐੱਚ. ਨੂੰ ਦੇ ਦਿੱਤੀ ਗਈ ਹੈ।
ਉਸ ਨੇ ਕਿਹਾ, ‘‘ਅਸੀਂ ਇਸਦੇ ਨਾਲ ਹੀ ਐੱਫ. ਆਈ. ਐੱਚ. ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਨਿਰਪੱਖ ਸਥਾਨ ਦਾ ਪ੍ਰਬੰਧ ਕਰੇ ਤਾਂ ਕਿ ਅਸੀਂ ਜੂਨੀਅਰ ਵਿਸ਼ਵ ਕੱਪ ਵਿਚ ਹਿੱਸਾ ਲੈ ਸਕੀਏ ਤੇ ਆਪਣੇ ਮੈਚ ਖੇਡ ਸਕੀਏ ਕਿਉਂਕਿ ਭਾਰਤ ਵਿਚ ਹੋਣ ਦੇ ਕਾਰਨ ਪ੍ਰਮੁੱਖ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਨਾ ਲੈ ਸਕਣ ਨਾਲ ਸਾਡੀ ਹਾਕੀ ਨੂੰ ਨੁਕਸਾਨ ਪਹੁੰਚ ਰਿਹਾ ਹੈ।’’
ਰਾਣਾ ਨੇ ਕਿਹਾ, ‘‘ਅਸੀਂ ਐੱਫ. ਆਈ. ਐੱਚ. ਨੂੰ ਕਿਹਾ ਹੈ ਕਿ ਅਸੀਂ ਭਾਰਤ ਜਾ ਕੇ ਖੇਡਣ ਦੀ ਉਮੀਦ ਕਿਵੇਂ ਕਰ ਸਕਦੇ ਹਾਂ ਜਦਕਿ ਉਸਦੇ ਖਿਡਾਰੀ ਨਿਰਪੱਖ ਸਥਾਨਾਂ ’ਤੇ ਹੋਣ ਵਾਲੀਆਂ ਵੱਖ-ਵੱਖ ਪ੍ਰਤੀਯੋਗਿਤਵਾਂ ਵਿਚ ਸਾਡੇ ਖਿਡਾਰੀਆਂ ਨਾਲ ਹੱਥ ਮਿਲਾਉਣ ਲਈ ਤਿਆਰ ਨਹੀਂ ਹਨ। ਐੱਫ. ਆਈ. ਐੱਚ. ਦਾ ਕਹਿਣਾ ਹੈ ਕਿ ਭਾਰਤ ਨੂੰ ਇਸ ਤਰ੍ਹਾਂ ਦੀ ਸਥਿਤੀ ਪੈਦ ਹੋਣ ਤੋਂ ਪਹਿਲਾਂ ਹੀ ਇਨ੍ਹਾਂ ਪ੍ਰਤੀਯੋਗਿਤਾਵਾਂ ਦੀ ਮੇਜ਼ਾਬਨੀ ਸੌਂਪ ਦਿੱਤੀ ਗਈ ਸੀ।
Women’s World Cup: ਪਾਕਿਸਤਾਨ ਨੂੰ ਇੱਕ ਵੀ ਜਿੱਤ ਨਾ ਹੋਈ ਨਸੀਬ, ਟੂਰਨਾਮੈਂਟ 'ਚ ਬੁਰੀ ਤਰ੍ਹਾਂ ਖ਼ਤਮ ਹੋਇਆ ਸਫ਼ਰ
NEXT STORY