ਸਪੋਰਟਸ ਡੈਸਕ- ਪਾਕਿਸਤਾਨ ਨੇ ਅਗਲੇ ਸਾਲ ਹੋਣ ਵਾਲੇ ICC ਦੇ ਵੱਡੇ ਟੂਰਨਾਮੈਂਟ, ICC U19 ਮੈਂਸ ਵਰਲਡ ਕੱਪ 2026 ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ ਨੇ ਇਸ ਟੂਰਨਾਮੈਂਟ ਲਈ 19 ਸਾਲ ਦੇ ਮਿਡਲ ਆਰਡਰ ਬੱਲੇਬਾਜ਼ ਫ਼ਰਹਾਨ ਯੂਸੁਫ਼ ਨੂੰ ਕਪਤਾਨ ਨਿਯੁਕਤ ਕੀਤਾ ਹੈ।
ICC U19 ਮੈਂਸ ਵਰਲਡ ਕੱਪ 2026 ਦਾ ਆਯੋਜਨ ਅਗਲੇ ਸਾਲ 15 ਜਨਵਰੀ ਤੋਂ 6 ਫਰਵਰੀ ਤੱਕ ਜ਼ਿੰਬਾਬਵੇ ਅਤੇ ਨਾਮੀਬੀਆ ਵਿੱਚ ਕੀਤਾ ਜਾਵੇਗਾ। ਉਮਰਾਨ ਖਾਨ ਨੂੰ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ।
ਪਾਕਿਸਤਾਨ ਦੀ U19 ਵਰਲਡ ਕੱਪ ਟੀਮ ਟੂਰਨਾਮੈਂਟ ਤੋਂ ਪਹਿਲਾਂ ਅਫਗਾਨਿਸਤਾਨ ਅਤੇ ਮੇਜ਼ਬਾਨ ਜ਼ਿੰਬਾਬਵੇ ਨਾਲ ਇੱਕ ਟ੍ਰਾਈ-ਸੀਰੀਜ਼ ਵਿੱਚ ਵੀ ਹਿੱਸਾ ਲਵੇਗੀ। ਇਹ ਸੀਰੀਜ਼ 25 ਦਸੰਬਰ ਤੋਂ 6 ਜਨਵਰੀ ਤੱਕ ਖੇਡੀ ਜਾਵੇਗੀ ਅਤੇ ਵਰਲਡ ਕੱਪ ਦੀ ਤਿਆਰੀ ਲਈ ਅਹਿਮ ਮੰਨੀ ਜਾ ਰਹੀ ਹੈ।
ਪਾਕਿਸਤਾਨ ਦੀ U19 ਟੀਮ ਇਸ ਸਮੇਂ ਦੁਬਈ ਵਿੱਚ ACC U19 ਏਸ਼ੀਆ ਕੱਪ 2025 ਵਿੱਚ ਖੇਡ ਰਹੀ ਹੈ। ਗਰੁੱਪ A ਵਿੱਚ ਦੂਜੇ ਸਥਾਨ 'ਤੇ ਰਹਿਣ ਤੋਂ ਬਾਅਦ, ਉਹ ਸ਼ੁੱਕਰਵਾਰ, 19 ਦਸੰਬਰ ਨੂੰ ਸੈਮੀਫਾਈਨਲ ਵਿੱਚ ਬੰਗਲਾਦੇਸ਼ ਦਾ ਸਾਹਮਣਾ ਕਰਨਗੇ।
ਅੰਡਰ 19 ਵਰਲਡ ਕੱਪ 'ਚ ਤੇਜ਼ ਗੇਂਦਬਾਜ਼ ਅਲੀ ਰਜ਼ਾ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਪਿਛਲੇ U19 ਵਰਲਡ ਕੱਪ 2024 ਦੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਖ਼ਿਲਾਫ਼ 34 ਰਨ ਦੇ ਕੇ 4 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ICC U19 ਵਰਲਡ ਕੱਪ 2026 ਲਈ ਪਾਕਿਸਤਾਨ ਦੀ ਟੀਮ: ਫ਼ਰਹਾਨ ਯੂਸੁਫ਼ (ਕਪਤਾਨ), ਉਸਮਾਨ ਖਾਨ (ਉਪ-ਕਪਤਾਨ), ਅਬਦੁਲ ਸੁਭਾਨ, ਅਹਿਮਦ ਹੁਸੈਨ, ਅਲੀ ਹਸਨ ਬਲੂਚ, ਅਲੀ ਰਜ਼ਾ, ਦਾਨਿਆਲ ਅਲੀ ਖਾਨ, ਹਮਜ਼ਾ ਜ਼ਹੂਰ (ਵਿਕਟਕੀਪਰ.), ਹੁਜ਼ੈਫਾ ਅਹਿਸਨ, ਮੋਮਿਨ ਕਮਰ, ਮੁਹੰਮਦ ਸੱਯਾਮ, ਮੁਹੰਮਦ ਸ਼ਾਯਾਨ (ਵਿਕਟਕੀਪਰ.), ਨਕਾਬ ਸ਼ਫੀਕ, ਸਮੀਰ ਮਿਨਹਾਸ ਅਤੇ ਉਮਰ ਜ਼ੈਬ।
ਅਨੰਤਜੀਤ ਤੇ ਦਰਸ਼ਨ ਨੇ ਮਿਕਸਡ ਸਕੀਟ ’ਚ ਸੋਨ ਤਮਗਾ ਜਿੱਤਿਆ
NEXT STORY