ਨਵੀਂ ਦਿੱਲੀ : ਵਰਲਡ ਕੱਪ 2019 ਦਾ 38ਵਾਂ ਮੁਕਾਬਲਾ ਇੰਗਲੈਂਡ ਅਤੇ ਭਾਰਤ ਵਿਚਾਲੇ ਖੇਡਿਆ ਗਿਆ, ਜਿਸ ਵਿਚ ਇੰਗਲੈਂਡ ਨੇ ਭਾਰਤੀ ਟੀਮ ਨੂੰ 31 ਦੌੜਾਂ ਨਾਲ ਹਰਾ ਦਿੱਤਾ ਹੈ। ਦੱਸ ਦਈਏ ਕਿ ਇਹ ਵਰਲਡ ਕੱਪ ਵਿਚ ਭਾਰਤ ਦੀ ਪਹਿਲੀ ਹਾਰ ਹੈ, ਭਾਰਤ ਦੀ ਇਸ ਹਾਰ ਦਾ ਸਭ ਤੋਂ ਵੱਡਾ ਨੁਕਸਾਨ ਪਾਕਿਸਤਾਨੀ ਟੀਮ ਨੂੰ ਹੋਇਆ ਹੈ ਕਿਉਂਕਿ ਹੁਣ ਪਾਕਿਸਤਾਨ ਨੂੰ ਸੈਮੀਫਾਈਨਲ ਵਿਚ ਪਹੁੰਚਣਾ ਹੈ ਤਾਂ ਆਉਣ ਵਾਲੇ ਸਾਰੇ ਮੁਕਾਬਲੇ ਜਿੱਤਣੇ ਹੋਣਗੇ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਪਾਕਿਸਤਾਨ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।
ਪਾਕਿਸਤਾਨ ਟੀਮ 'ਚੇ ਬਣੇ ਜੋਕਸ
ਇਸ ਮੈਚ ਵਿਚ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉੱਤਰੀ ਇੰਗਲੈਂਡ ਦੀ ਟੀਮ ਨੇ 6 ਵਿਕਟਾਂ ਗੁਆ ਕੇ ਕੁਲ 337 ਦੌੜਾਂ ਬਣਾਈਆਂ ਹਨ। ਇੰਗਲੈਂਡ ਵੱਲੋਂ ਇਸ ਮੁਕਾਬਲੇ ਵਿਚ ਜਾਨੀ ਬੇਅਰਸਟੋ ਨੇ 109 ਗੇਂਦਾਂ ਵਿਚ ਸਭ ਤੋਂ ਵੱਧ 111 ਦੌੜਾਂ ਦੀ ਪਾਰੀ ਖੇਡੀ। ਉਸ ਨੇ 10 ਚੌਕੇ ਅਤ 6 ਛੱਕੇ ਵੀ ਲਗਾਏ। ਇਸ ਤੋਂ ਬਾਅਦ ਜੇਸਨ ਰਾਏ 66 ਅਤੇ ਬੇਨ ਸਟੋਕਸ ਨੇ 79 ਦੌੜਾਂ ਦੀ ਪਾਰੀ ਖੇਡੀ। ਇਸ ਮੁਕਾਬਲੇ ਵਿਚ ਧਾਕੜ ਗੇਂਦਬਾਜ਼ ਮੁਹੰਮਦ ਸ਼ਮੀ ਨੇ ਆਪਣਾ ਵਨ ਡੇ ਕ੍ਰਿਕਟ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਓਵਰਾਂ ਵਿਚ 5 ਵਿਕਟਾਂ ਹਾਸਲ ਕੀਤੀਆਂ। ਇਸ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਰੋਹਿਤ ਸ਼ਰਮਾ ਦੀ 102 ਦੌੜਾਂ ਦੀ ਪਾਰੀ ਦੇ ਬਾਵਜੂਦ 5 ਵਿਕਟਾਂ ਗੁਆ ਕੇ 306 ਦੌੜਾਂ ਹੀ ਬਣਾ ਸਕੀ। ਇਸ ਮੈਚ ਵਿਚ ਰੋਹਿਤ ਸ਼ਰਮਾ ਤੋਂ ਇਲਾਵਾ ਕਪਤਾਨ ਵਿਰਾਟ ਕੋਹਲੀ ਨੇ 66 ਦੌੜਾਂ ਦਾ ਯੋਗਦਾਨ ਦਿੱਤਾ।



ਇੰਗਲੈਂਡ ਖਿਲਾਫ ਹਾਰ ਤੋਂ ਬਾਅਦ ਹੁਣ ਪਾਕਿਸਤਾਨ ਟੀਮ ਦੀ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਦੀ ਰਾਹ ਮੁਸ਼ਕਲ ਹੋ ਗਈ ਹੈ। ਹੁਣ ਕ੍ਰਿਕਟ ਪ੍ਰਸ਼ੰਸਕ ਪਾਕਿਸਤਾਨੀ ਟੀਮ ਨੂੰ ਲੈ ਕੇ ਸੋਸ਼ਲ ਸਾਈਟਸ 'ਤੇ ਟ੍ਰੋਲ ਕਰ ਰਹੇ ਹਨ।
ਇੰਗਲੈਂਡ ਖਿਲਾਫ ਹਾਰ 'ਤੇ ਭਾਰਤੀ ਟੀਮ ਦੀ ਖੇਡ ਭਾਵਨਾ 'ਤੇ ਸਵਾਲ ਉਠਾਏ ਵਕਾਰ ਨੇ
NEXT STORY