ਕਰਾਚੀ- ਕਪਤਾਨ ਬਾਬਰ ਆਜ਼ਮ (196) ਅਤੇ ਮੁਹੰਮਦ ਰਿਜ਼ਵਾਨ (ਅਜੇਤੂ 104) ਦੇ ਸ਼ਾਨਦਾਰ ਸੈਂਕੜਿਆਂ ਨਾਲ ਪਾਕਿਸਤਾਨ ਨੇ ਇੱਥੇ ਆਸਟਰੇਲੀਆ ਦੇ ਵਿਰੁੱਧ ਦੂਜੇ ਟੈਸਟ ਕ੍ਰਿਕਟ ਮੈਚ ਨੂੰ ਪੰਜਵੇਂ ਅਤੇ ਆਖਰੀ ਦਿਨ ਬੁੱਧਵਾਰ ਨੂੰ ਡਰਾਅ ਕਰਾ ਲਿਆ। ਆਸਟਰੇਲੀਆ ਨੇ ਪਾਕਿਸਤਾਨ ਨੂੰ ਜਿੱਤ ਦੇ ਲਈ 505 ਦੌੜਾਂ ਦਾ ਵਿਸ਼ਾਲ ਟੀਚਾ ਦਿੱਤਾ ਸੀ। ਪਾਕਿਸਤਾਨ ਨੇ ਆਖਰੀ ਦਿਨ 2 ਵਿਕਟਾਂ 'ਤੇ 192 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਜਿੱਤ ਦੇ ਲਈ 314 ਦੌੜਾਂ ਦੀ ਲੋੜ ਸੀ।
ਆਜ਼ਮ ਨੇ 425 ਗੇਂਦਾਂ ਵਿਚ 21 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 196 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਰਿਜ਼ਵਾਨ ਦੇ ਨਾਲ ਪੰਜਵੇਂ ਵਿਕਟ ਦੇ ਲਈ 115 ਦੌੜਾਂ ਦੀ ਸਾਂਝੇਦਾਰੀ ਕੀਤੀ। ਆਫ ਸਪਿਨਰ ਨਾਥਨ ਲਿਓਨ ਨੇ ਬਾਬਰ ਨੂੰ 392 ਦੇ ਸਕੋਰ 'ਤੇ ਆਊਟ ਕਰ ਆਸਟਰੇਲੀਆ ਦੇ ਲਈ ਜਿੱਤ ਦੀ ਉਮੀਦ ਲਗਾਈ ਪਰ ਰਿਜ਼ਵਾਨ ਨੇ 177 ਗੇਂਦਾਂ ਵਿਚ 11 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 104 ਦੌੜਾਂ ਬਣਾ ਕੇ ਆਸਟਰੇਲੀਆ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਅਤੇ ਮੈਚ ਡਰਾਅ ਕਰਵਾ ਦਿੱਤਾ।
ਇਸ ਤੋਂ ਪਹਿਲਾਂ ਅਬਦੁੱਲਾਹ ਸ਼ਫੀਕ ਨੇ 71 ਅਤੇ ਬਾਬਰ ਆਜ਼ਮ ਨੇ 102 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਸ਼ਫੀਕ 96 ਦੌੜਾਂ ਬਣਾ ਕੇ ਪੈਟ ਕਮਿੰਸ ਦੀ ਗੇਂਦ 'ਤੇ ਆਊਟ ਹੋਏ। ਪਾਕਿਸਤਾਨ ਨੇ ਮੈਚ ਡਰਾਅ ਹੋਣ ਤੱਕ ਸੱਤ ਵਿਕਟਾਂ 'ਤੇ 443 ਦੌੜਾਂ ਬਣਾਈਆਂ। ਆਸਟਰੇਲੀਆ ਵਲੋਂ ਨਾਥਨ ਲਿਓਨ ਨੇ 112 ਦੌੜਾਂ 'ਤੇ ਸਭ ਤੋਂ ਜ਼ਿਆਦਾ ਚਾਰ ਵਿਕਟਾਂ ਹਾਸਲ ਕੀਤੀਆਂ ਜਦਕਿ ਪੈਟ ਕਮਿੰਸ ਨੇ 75 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਚਿਨ ਨੇ 10 ਸਾਲ ਪਹਿਲਾਂ ਅੱਜ ਦੇ ਹੀ ਦਿਨ ਬਣਾਇਆ ਸੀ ਸੈਂਕੜਿਆਂ ਦਾ ਸੈਂਕੜਾ, ਰਿਕਾਰਡ ਟੁੱਟਣਾ ਲਗਦਾ ਹੈ ਅਸੰਭਵ
NEXT STORY