ਲਾਹੌਰ- ਆਸਟਰੇਲੀਆ ਟੀਮ ਨੇ ਪਾਕਿਸਤਾਨ ਨੂੰ ਲਾਹੌਰ ਵਿਚ ਖੇਡੇ ਗਏ ਪਹਿਲੇ ਵਨ ਡੇ 'ਚ ਸਪਿਨਰ ਐਂਡਮ ਜੰਪਾ ਦੇ ਚਾਰ ਵਿਕਟਾਂ ਦੀ ਬਦੌਲਤ 88 ਦੌੜਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟ੍ਰੇਵਿਸ ਹੈੱਡ ਦੇ ਸੈਂਕੜੇ ਦੀ ਬਦੌਲਤ 317 ਦੌੜਾਂ ਬਣਾਈਆਂ ਸਨ ਜਵਾਬ ਵਿਚ ਪਾਕਿਸਤਾਨੀ ਟੀਮ ਓਪਨਰ ਇਮਾਮ-ਉੱਲ-ਹੱਕ ਦੇ ਸੈਂਕੜੇ ਦੇ ਬਾਵਜੂਦ ਹਾਰ ਗਈ। ਪਾਕਿਸਤਾਨ ਦੀ ਟੀਮ ਇਕ ਸਮੇਂ 204 ਦੌੜਾਂ 'ਤੇ 5 ਵਿਕਟਾਂ ਗੁਆ ਕੇ ਖੇਡ ਰਹੀ ਸੀ ਪਰ ਫਿਰ ਜੰਪਾ ਨੇ ਲਗਾਤਾਰ ਵਿਕਟਾਂ ਹਾਸਲ ਕਰਕੇ ਆਸਟਰੇਲੀਆ ਨੂੰ ਬੜ੍ਹਤ ਦਿਵਾ ਦਿੱਤੀ।
ਇਹ ਵੀ ਪੜ੍ਹੋ : GT v LSG : ਦੂਜੀ ਵਾਰ ਗੋਲਡਨ ਡਕ 'ਤੇ ਆਊਟ ਹੋਏ ਰਾਹੁਲ, ਬਣਾਇਆ ਇਹ ਰਿਕਾਰਡ
ਇਹ ਖ਼ਬਰ ਪੜ੍ਹੋ-ਪਾਕਿ ਤੇ ਵਿੰਡੀਜ਼ ਦੇ ਵਿਚਾਲੇ ਮੁਲਤਵੀ ਵਨ ਡੇ ਸੀਰੀਜ਼ ਦਾ ਆਯੋਜਨ ਜੂਨ 'ਚ ਹੋਵੇਗਾ
ਮੈਚ ਦੀ ਗੱਲ ਕਰੀਏ ਤਾਂ ਆਸਟਰੇਲੀਆ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ। ਟ੍ਰੇਵਿਸ ਹੇੱਡ ਦੇ ਨਾਲ ਅਰੋਨ ਫਿੰਚ ਓਪਨਿੰਗ ਕ੍ਰਮ 'ਤੇ ਆਏ ਸੀ। ਫਿੰਚ 23 ਦੌੜਾਂ ਬਮਾ ਕੇ ਪੈਵੇਲੀਅਨ ਵਾਪਿਸ ਚੱਲੇ ਗਏ। ਬੇਨ ਮੈਕਡੇਰਮਾਟ ਨੇ 70 ਗੇਂਦਾਂ ਵਿਚ 4 ਚੌਕਿਆਂ ਦੀ ਮਦਦ ਨਾਲ 55 ਦੌੜਾਂ ਬਣਾਈਆਂ ਹੇੱਡ ਦਾ ਸਾਥ ਦਿੱਤਾ। ਹੇੱਡ ਨੇ 72 ਗੇਂਦਾਂ ਵਿਚ 12 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 101 ਦੌੜਾਂ ਬਣਾਈਆਂ। ਲਾਬੁਸ਼ੇਨ 25 ਤਾਂ ਸਟੋਇੰਨਸ 26 ਦੌੜਾਂ ਬਣਾਉਣ ਵਿਚ ਸਫਲ ਰਹੇ। ਕੈਮਰੂਨ ਗ੍ਰੀਨ ਨੇ 30 ਗੇਂਦਾਂ ਵਿਚ ਤਿੰਨ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 40 ਦੌੜਾਂ ਬਣਾਈਆਂ। ਏਬਾਟ ਨੇ 9 ਗੇਂਧਾਂ ਵਿਚ 14 ਦੌੜਾਂ ਬਣਾ ਕੇ ਟੀਮ ਨੂੰ 313 ਦੌੜਾਂ ਤੱਕ ਪਹੁੰਚਾਇਆ।
ਜਵਾਬ ਵਿਚ ਖੇਡਣ ਉੱਤਰੀ ਪਾਕਿਸਤਾਨ ਟੀਮ ਨੂੰ ਖਰਾਬ ਸ਼ੁਰੂਆਤ ਮਿਲੀ। ਫਖਰ ਜਮਾਂ 18 ਦੌੜਾਂ ਬਣਾ ਕੇ ਏਬਾਟ ਦੀ ਗੇਂਦ 'ਤੇ ਪੈਵੇਲੀਅਨ ਵਾਪਿਸ ਚੱਲੇ ਗਏ। ਇਸ ਤੋਂ ਬਾਅਦ ਇਮਾਮ ਅਤੇ ਬਾਬਰ ਆਜ਼ਮ ਨੇ ਪਾਰੀ ਨੂੰ ਅੱਗੇ ਵਧਾਇਆ। ਬਾਬਰ ਨੇ 72 ਗੇਂਦਾਂ 'ਤੇ 6 ਚੌਕਿਆਂ ਦੀ ਮਦਦ ਨਾਲ 57 ਦੌੜਾਂ ਬਣਾਈਆਂ ਪਰ ਉਸ ਤੋਂ ਬਾਅਦ ਆਊਟ ਹੋਣ 'ਤੇ ਪਾਕਿਸਤਾਨ ਨੇ ਲਗਾਤਾਰ ਵਿਕਟ ਗੁਆਏ। ਇਮਾਮ ਨੇ 96 ਗੇਂਦਾਂ ਵਿਚ 6 ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ। ਜੰਪਾ ਨੇ 38 ਦੌੜਾਂ 'ਤੇ ਚਾਰ ਵਿਕਟਾਂ ਹਾਸਲ ਕੀਤੀਆਂ ਤੇ ਪਾਕਿਸਤਾਨ ਨੂੰ 225 ਦੌੜਾਂ 'ਤੇ ਰੋਕ ਦਿੱਤਾ। ਇਸ ਦੇ ਨਾਲ ਹੀ ਆਸਟਰੇਲੀਆ ਨੇ ਵਨ ਡੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਬਾਬਰ ਆਜ਼ਮ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਵਨ ਡੇ 'ਚ ਪੂਰੀਆਂ ਕੀਤੀਆਂ 4 ਹਜ਼ਾਰ ਦੌੜਾਂ
NEXT STORY