ਸਪੋਰਟਸ ਡੈਸਕ : ਕ੍ਰਿਕਟ ਵਰਲਡ ਕੱਪ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਵਾਲੇ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ ਮੰਗਲਵਾਰ ਨੂੰ ਨਵੇਂ ਵਿਵਾਦ ਵਿਚ ਫੱਸ ਗਏ ਹਨ। ਉਸਦੇ ਵ੍ਹਾਸਟਐਪ ਚੈਟਿੰਗ ਦੇ ਸਕ੍ਰੀਨ ਸ਼ਾਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ। ਇਮਾਮ 'ਤੇ ਕਈ ਲੜਕੀਆਂ ਨਾਲ ਅਫੇਅਰ ਅਤੇ ਉਨ੍ਹਾਂ ਨੂੰ ਧੋਖਾ ਦੇਣ ਦੇ ਦੋਸ਼ ਲੱਗੇ ਹਨ।

ਦਰਅਸਲ, ਉਸ 'ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਉਹ ਇਕ ਸਮੇਂ 'ਤੇ ਕਈ ਲੜਕੀਆਂ ਨਾਲ ਅਫੇਅਰ ਵਿਚ ਹਨ ਅਤੇ ਉਨ੍ਹਾਂ ਨੂੰ ਧੋਖਾ ਦੇ ਰਹੇ ਹਨ। ਇਕ ਟਵਿੱਟਰ ਯੂਜ਼ਰ ਨੇ 4 ਲੜਕੀਆਂ ਦੇ ਨਾਲ ਇਮਾਮ ਦੀ ਚੈਟ ਦੇ ਸਕ੍ਰੀਨਸ਼ਾਟ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਉਸ 'ਤੇ ਦੋਸ਼ ਲਗਾਏ ਹਨ। ਇਸ ਵਿਵਾਦ ਨੇ ਪਾਕਿਸਤਾਨੀ ਸਲਾਮੀ ਬੱਲੇਬਾਜ਼ ਲਈ ਅੱਗੇ ਦੀ ਰਾਹ ਮੁਸ਼ਕਲ ਕਰ ਦਿੱਤੀ ਹੈ। ਇਹ ਸਭ ਤਦ ਹੋਇਆ ਜਦੋਂ ਇਕ ਟਵਿੱਟਰ ਯੂਜ਼ਰ ਨੇ ਇਮਾਮ 'ਤੇ ਕਈ ਲੜਕੀਆਂ ਨਾਲ ਅਫੇਅਰ ਦੇ ਦੋਸ਼ ਲਗਾਏ ਅਤੇ ਉਸਦੀ ਵ੍ਹਾਟਸਐਪ ਚੈਟ ਦੇ ਸਕ੍ਰੀਨਸ਼ਾਟ ਵੀ ਸ਼ੇਅਰ ਕਰ ਦਿੱਤੇ।

ਇਕ ਟਵਿੱਟਰ ਯੂਜ਼ਰ ਨੇ ਸਕ੍ਰੀਨਸ਼ਾਟ ਸ਼ੇਅਰ ਕਰਦਿਆਂ ਲਿਖਿਆ, ''ਇਮਾਮ ਉਲ ਹੱਕ 7-8 ਲੜਕੀਆਂ ਨੂੰ ਡੇਟ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਧੋਖਾ ਦੇ ਰਹੇ ਹਨ। ਉਹ ਵਾਰ-ਵਾਰ ਲੜਕੀਆਂ ਨੂੰ ਦੱਸ ਰਹੇ ਹਨ ਕਿ ਉਹ ਸਿੰਗਲ ਹਨ। ਉਨ੍ਹਾਂ ਵਿਚੋਂ ਇਕ ਲੜਕੀ ਨੇ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ।''
ਬੰਗਲਾਦੇਸ਼ ਖਿਲਾਫ ਸ਼੍ਰੀਲੰਕਾ ਟੀਮ 'ਚ ਅਕਿਲਾ ਦੀ ਹੋਈ ਵਾਪਸੀ, ਇਹ ਖਿਡਾਰੀ ਹੋਇਆ ਬਾਹਰ
NEXT STORY