ਸਪੋਰਟਸ ਡੈਸਕ : ਫਿੱਟਨੈਸ ਅਤੇ ਵੱਧਦੀ ਉਮਰ ਕਾਰਨ ਪਾਕਿਸਤਾਨੀ ਟੀਮ 'ਚੋਂ ਬਾਹਰ ਚੱਲ ਰਹੇ ਵਹਾਬ ਰਿਆਜ਼ ਨੇ ਆਲੋਚਕਾਂ ਨੂੰ ਮੁੰਹ ਤੋੜ ਜਵਾਬ ਦਿੱਤਾ ਹੈ। ਰਿਆਜ਼ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਬਿਨਾ ਦੌੜ ਦਿੱਤੇ ਸਿਰਫ 8 ਗੇਂਦਾਂ ਵਿਚ 5 ਵਿਕਟਾਂ ਆਪਣੇ ਨਾਂ ਕਰ ਲਈਆਂ। ਰਿਆਜ਼ ਨੇ ਇਹ ਕਮਾਲ ਬੰਗਲਾਦੇਸ਼ ਪ੍ਰੀਮੀਅਰ ਲੀਗ ਦੌਰਾਨ ਕੀਤਾ ਅਤੇ ਆਪਣੀ ਟੀਮ ਢਾਕਾ ਪਲਾਟੂਨ ਨੂੰ 74 ਦੌੜਾਂ ਨਾਲ ਜਿੱਤ ਦਿਵਾ ਦਿੱਤੀ।

ਰਾਜਸ਼ਾਹੀ ਰਾਇਲਜ਼ ਦੇ ਨਾਲ ਖੇਡੇ ਗਏ ਇਸ ਮੁਕਾਬਲੇ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਢਾਕਾ ਪਲਾਟੂਨ ਨੇ ਤਮੀਮ ਇਕਬਾਲ ਦੇ ਅਜੇਤੂ 68 ਦੌੜਾਂ ਅਤੇ ਆਸਿਫ ਅਲੀ ਦੀ 55 ਦੌੜਾਂ ਦੀ ਪਾਰੀ ਦੀ ਬਦੌਲਤ 20 ਓਵਰਾਂ ਵਿਚ 5 ਵਿਕਟਾਂ 'ਤੇ 174 ਦੌੜਾਂ ਬਣਾ ਦਿੱਤੀਆਂ। ਇਸ ਤੋਂ ਬਾਅਦ ਢਾਕਾ ਪਲਾਟੂਨ ਗੇਂਦਬਾਜ਼ੀ ਕਰਨ ਉਤਰੀ ਤਾਂ ਇਸ ਦੌਰਾਨ ਰਿਆਜ਼ ਦਾ ਹਮਲਾਵਰ ਰੂਪ ਦੇਖਣ ਨੂੰ ਮਿਲਿਆ। ਚੌਥੇ ਓਵਰ ਵਿਚ ਗੇਂਦਬਾਜ਼ੀ 'ਤੇ ਗਏ ਰਿਆਜ਼ ਨੇ ਪਹਿਲੇ ਹੀ ਓਵਰ ਵਿਚ ਲਿਟਨ ਦਾਸ (10 ਦੌੜਾਂ), ਆਲੋਕ ਕਪਾਲੀ (0) ਅਤੇ ਸ਼ੋਇਬ ਮਲਿਕ (0) ਦੀ ਵਿਕਟ ਸੁੱਟ ਦਿੱਤੀ।

ਰਿਆਜ਼ ਨੇ ਆਪਣੀ ਗੇਂਦਬਾਜੀ ਦੌਰਾਨ ਕੋਈ ਦੌੜ ਨਹੀਂ ਦਿੱਤੀ। ਉੱਥੇ ਹੀ 13ਵੇਂ ਓਵਰ ਅਤੇ 17ਵੇਂ ਓਵਰ ਵਿਚ ਰਿਆਜ਼ ਨੇ ਇਸਲਾਮ ਅਤੇ ਕਾਮਰੂਲ ਇਸਲਾਮ ਦੀ ਵਿਕਟ ਕੱਢ ਕੇ ਟੀਮ ਨੂੰ ਜਿੱਤ ਦਿਵਾਉਣ 'ਚ ਮਦਦ ਕੀਤੀ। ਇਹ ਰਿਆਜ਼ ਦਾ ਟੀ-20 ਵਿਚ ਹੁਣ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।
ਮੈਰੀ ਕਾਮ-ਨਿਕਹਤ ਵਿਚਾਲੇ ਟ੍ਰਾਇਲ ਦੇ ਵਿਵਾਦ 'ਤੇ ਰਿਜਿਜੂ ਨੇ ਦਿੱਤਾ ਇਹ ਬਿਆਨ
NEXT STORY