ਕਰਾਚੀ- ਵਿਸ਼ਵ ਕੱਪ ਵਿਚ ਪ੍ਰਦਰਸ਼ਨ ਨੂੰ ਲੈ ਕੇ ਪ੍ਰਸ਼ੰਸਕਾਂ ਤੇ ਆਲੋਚਕਾਂ ਦੇ ਨਿਸ਼ਾਨੇ 'ਤੇ ਚੱਲ ਰਹੀ ਪਾਕਿਸਤਾਨ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਮੋਇਨ ਅਲੀ ਨੇ ਸਮਰਥਨ ਕਰਦਿਆਂ ਕਿਹਾ ਕਿ ਖਿਤਾਬੀ ਮੁਕਾਬਲੇ ਵਿਚੋਂ ਲਗਭਗ ਬਾਹਰ ਹੋ ਚੁੱਕੀ 1992 ਦੀ ਚੈਂਪੀਅਨ ਟੀਮ ਨੇ ਟੂਰਨਾਮੈਂਟ ਵਿਚ ਇੰਨਾ ਬੁਰਾ ਪ੍ਰਦਰਸ਼ਨ ਨਹੀਂ ਕੀਤਾ।
ਮੋਇਨ ਨੇ ਕਿਹਾ, ''ਜੇਕਰ ਅਸੀਂ ਬੰਗਲਾਦੇਸ਼ ਵਿਰੁੱਧ ਆਖਰੀ ਮੁਕਾਬਲਾ ਜਿੱਤ ਜਾਂਦੇ ਹਾਂ ਤਾਂ ਆਪਣੀ ਮੁਹਿੰਮ ਦਾ ਅੰਤ 9 ਮੈਚਾਂ ਵਿਚੋਂ 5 ਜਿੱਤਾਂ ਨਾਲ ਕਰਾਂਗੇ, ਜਿਨ੍ਹਾਂ ਵਿਚੋਂ ਇਕ ਮੈਚ ਮੀਂਹ ਦੀ ਭੇਟ ਚੜ੍ਹ ਗਿਆ। ਮੇਰੇ ਹਿਸਾਬ ਨਾਲ ਇਹ ਖਰਾਬ ਪ੍ਰਦਰਸ਼ਨ ਨਹੀਂ ਹੈ, ਅਜਿਹੇ ਵਿਚ ਪੀ. ਸੀ. ਬੀ. ਨੂੰ ਟੀਮ ਨੂੰ ਲੈ ਕੇ ਸਾਵਧਾਨੀ ਨਾਲ ਫੈਸਲਾ ਲੈਣਾ ਪਵੇਗਾ ਕਿਉਂਕਿ ਚਿਹਰੇ ਬਦਲਣ ਨਾਲ ਕੁਝ ਨਹੀਂ ਹੋਵੇਗਾ।''
ਉਸ ਨੇ ਕਿਹਾ, ''ਟੀਮ ਨੂੰ ਭਾਰਤ, ਆਸਟਰੇਲੀਆ ਤੇ ਵੈਸਟਇੰਡੀਜ਼ ਵਿਰੁੱਧ ਵੱਡੀਆਂ ਹਾਰਾਂ ਝੱਲਣੀਆਂ ਪਈਆਂ ਹਨ, ਜਿਨ੍ਹਾਂ ਨਾਲ ਉਸਦੀ ਨੈੱਟ ਰਨ ਰੇਟ ਪ੍ਰਭਾਵਿਤ ਹੋਈ ਹੈ।''
ਕੀ ਫਿਕਸ ਸੀ ਇੰਗਲੈਂਡ-ਨਿਊਜ਼ੀਲੈਂਡ ਮੈਚ, ਸਾਬਕਾ ਪਾਕਿ ਕ੍ਰਿਕਟਰ ਨੇ ਲਾਏ ਸਨਸਨੀਖੇਜ਼ ਦੋਸ਼
NEXT STORY