ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਇਸ ਸਮੇਂ ਵਿਆਹ ਵਿਚ ਰੁੱਝੇ ਹੋਏ ਹਨ। ਜੀ ਹਾਂ, ਪਰ ਹੈਰਾਨ ਨਾ ਹੋਵੋ ਉਹ ਆਪਣੀ ਨਹੀਂ ਸਗੋਂ ਆਪਣੇ ਭਰਾ ਕਰੁਣਾਲ ਪੰਡਯਾ ਦੇ ਵਿਆਹ ਵਿਚ ਬਿਜ਼ੀ ਹਨ। ਹਾਰਦਿਕ ਆਪਣੇ ਭਰਾ ਦੇ ਵਿਆਹ ਨੂੰ ਯਾਦਗਾਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ। ਹਾਰਦਿਕ ਪੰਡਯਾ ਆਪਣੇ ਭਰਾ ਦੇ ਵਿਆਹ ਵਿਚ ਖੂਬ ਨੱਚ ਰਹੇ ਸਨ। ਵੀਡੀਓ ਵਿਚ ਵੀ ਦਿੱਸ ਰਿਹਾ ਹੈ ਕਿ ਉਹ ਵਿਆਹ ਦਾ ਕਿੰਨਾ ਲੁਤਫ ਉਠਾ ਰਹੇ ਹਨ। ਇਸ ਵੈਡਿੰਗ ਸੈਲੀਬ੍ਰੇਸ਼ਨ ਦੀ ਖਾਸ ਗੱਲ ਇਹ ਰਹੀ ਕਿ ਮਹਿੰਦੀ ਫੰਕਸ਼ਨ ਵਿਚ ਹਾਰਦਿਕ ਦਾ ਹਾਈ ਵੋਲਟੇਜ਼ ਡਾਂਸ ਸੁਰਖੀਆਂ ਵਿਚ ਹੈ।
ਪੰਜਾਬੀ ਗਾਣਿਆ 'ਤੇ ਕੀਤਾ ਡਾਂਸ
ਮੈਰੇਜ਼ ਸੈਰੇਮਨੀ ਦੌਰਾਨ ਹਾਰਦਿਕ ਹੀ ਨਹੀਂ, ਕਰੁਣਾਲ ਵੀ ਪੰਜਾਬੀ ਗਾਣਿਆਂ ਉੱਤੇ ਡਾਂਸ ਕਰਦੇ ਦਿੱਸੇ। ਉਨ੍ਹਾਂ ਦੇ ਕ੍ਰਿਕਟਰ ਦੋਸਤ ਮਨੀਸ਼ ਪਾਂਡਿਆ ਵੀ ਸਟੇਜ਼ ਉੱਤੇ ਵਿਖੇ। ਵਿਆਹ ਸਮਾਰੋਹ ਵਿਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਵੀ ਸ਼ਾਮਲ ਹੋਏ। ਹਾਰਦਿਕ ਅਤੇ ਕਰੁਣਾਲ ਦੋਨਾਂ ਦੇ ਖੇਡਣ ਵਿਚ ਵੀ ਸਮਾਨਤਾ ਹੈ। ਦੋਨੋਂ ਹੀ ਆਲਰਾਊਂਡਰ ਹਨ। ਕਰੁਣਾਲ ਨੇ ਮੁੰਬਈ ਇੰਡੀਅਨਸ ਵਲੋਂ ਖੇਡਦੇ ਹੋਏ 25 ਮੈਚਾਂ ਵਿਚ 36.92 ਦੀ ਔਸਤ ਨਾਲ 480 ਦੌੜਾਂ ਬਣਾਈਆਂ ਹਨ। ਜਦੋਂ ਕਿ ਇੰਨੇ ਹੀ ਮੈਚਾਂ ਵਿਚ 16 ਵਿਕਟਾਂ ਵੀ ਝਟਕਾਈਆਂ ਹਨ। ਹਾਰਦਿਕ ਨੇ 37 ਮੈਚਾਂ ਵਿਚ 21.36 ਦੀ ਔਸਤ ਨਾਲ 406 ਦੌੜਾਂ, ਜਦੋਂ ਕਿ 10 ਵਿਕਟਾਂ ਵੀ ਕੱਢੀਆਂ ਹਨ।
ਕੀ ਧੋਨੀ ਫਿਰ ਤੋਂ ਬਾਪ ਬਣਨ ਵਾਲੇ ਹਨ, ਪਤਨੀ ਸਾਕਸ਼ੀ ਦਾ ਦਿੱਸਿਆ ਬੇਬੀ ਬੰਪ
NEXT STORY