ਨਵੀਂ ਦਿੱਲੀ— ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਦੇ ਖਿਲਾਫ 4 ਜੂਨ ਨੂੰ ਖੇਡੇ ਗਏ ਮੈਚ 'ਚ ਲਗਾਤਾਰ ਤਿੰਨ ਛੱਕੇ ਜੜ ਕੇ ਹਾਰਦਿਕ ਪੰਡਯਾ ਨੇ ਤਹਿਲਕਾ ਮਚਾ ਦਿੱਤਾ ਸੀ। ਇਸ ਤੋਂ ਬਾਅਦ ਇਸ ਯੁਵਾ ਖਿਡਾਰੀ 'ਤੇ ਕਪਤਾਨ ਨੇ ਭਰੋਸਾ ਜਤਾਉਂਦੇ ਹੋਏ ਉਸ ਨੂੰ ਉੱਪਰ ਭੇਜਣਾ ਸ਼ੁਰੂ ਕਰ ਦਿੱਤਾ ਅਤੇ ਇਹ ਪ੍ਰਤਿਭਾਵਾਨ ਕ੍ਰਿਕਟਰ ਉਮੀਦਾਂ 'ਤੇ ਖਰਾ ਵੀ ਉਤਰਿਆ। ਪੰਡਯਾ ਦੀ ਹਾਲੀਆ ਫਾਰਮ ਨੂੰ ਨਜ਼ਰ 'ਚ ਰਖਦੇ ਹੋਏ ਉਨ੍ਹਾਂ ਨੂੰ ਪਹਿਲੀ ਵਾਰ ਸ਼੍ਰੀਲੰਕਾ ਖਿਲਾਫ ਟੈਸਟ ਮੈਚ 'ਚ ਡੈਬਿਊ ਕਰਨ ਦਾ ਮੌਕਾ ਦਿੱਤਾ ਜਿਸ ਦਾ ਉਨ੍ਹਾਂ ਭਰਪੂਰ ਲਾਹਾ ਲੈਂਦੇ ਹੋਏ ਇਤਿਹਾਸ ਵੀ ਰਚ ਦਿੱਤਾ।
ਪੰਡਯਾ ਨੇ ਗਾਲੇ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਦੂਜੇ ਦਿਨ 49 ਗੇਂਦਾਂ 'ਚ 3 ਛੱਕਿਆ ਅਤੇ 5 ਚੌਕਿਆਂ ਦੀ ਮਦਦ ਨਾਲ ਧਮਾਕੇਦਾਰ ਪਾਰੀ ਦੀ ਬਦੌਲਤ 50 ਦੌੜਾਂ ਬਣਾ ਦਿੱਤੀਆਂ। ਇਸ ਦੇ ਨਾਲ ਹੀ ਪੰਡਯਾ ਆਪਣੇ ਡੈਬਿਊ ਟੈਸਟ 'ਚ 3 ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ।
ਹਾਲਾਂਕਿ ਹਾਰਦਿਕ ਪੰਡਯਾ ਇਸ ਮੈਚ 'ਚ ਇਕ ਰਿਕਾਰਡ ਬਣਾਉਣ ਤੋਂ ਜ਼ਰਾ ਖੁੰਝੇ ਗਏ। ਇਹ ਰਿਕਾਰਡ ਸੀ ਡੈਬਿਊ ਟੈਸਟ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ। ਹਾਰਦਿਕ ਨੇ 48 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਪਰ ਉਨ੍ਹਾਂ ਤੋਂ ਪਹਿਲੇ 1934 'ਚ ਯੁਵਰਾਜ ਆਫ ਪਟਿਆਲਾ ਨੇ ਇੰਗਲੈਂਡ ਦੇ ਖਿਲਾਫ 1934 'ਚ ਸਿਰਫ 42 ਗੇਂਦਾਂ 'ਤੇ ਅਰਧ ਸੈਂਕੜਾ ਜੜਿਆ ਸੀ।
ਬਿਨਾ ਮਿਲੇ ਹੀ ਦੀਪਤੀ ਨੇ ਅਸ਼ਵਿਨ ਤੋਂ ਸਿੱਖੀ 'ਕੈਰਮ ਬਾਲ', ਹੁਣ ਬੱਲੇਬਾਜ਼ ਵੀ ਪੈ ਜਾਂਦੇ ਨੇ ਚੱਕਰਾਂ 'ਚ
NEXT STORY