ਸੈਂਚੁਰੀਅਨ— ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਸ਼ਨੀਵਾਰ ਨੂੰ ਸੈਂਚੁਰੀਅਨ ਦੇ ਸੁਪਰ ਸਪਾਰਟ ਪਾਰਕ ਮੈਦਾਨ 'ਤੇ ਦੂਸਰਾ ਟੈਸਟ ਖੇਡਿਆ ਗਿਆ। ਦੱਖਣੀ ਅਫਰੀਕਾ ਨੇ ਇਕ ਵਾਰ ਫਿਰ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੂਸਰੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ ਦੱਖਣੀ ਅਫਰੀਕਾ ਦਾ ਸਕੋਰ 269-6 ਹੈ ਤੇ ਭਾਰਤੀ ਟੀਮ ਸ਼ਨੀਵਾਰ ਨੂੰ ਸੈਂਚੁਰੀਅਨ 'ਚ ਦੂਜੇ ਟੈਸਟ ਮੈਚ 'ਚ ਵਾਪਸੀ ਦੇ ਇਰਾਦੇ ਨਾਲ ਉੱਤਰੀ। ਸ਼ੁਰੂਆਤ 'ਚ ਭਾਰਤੀ ਟੀਮ ਨੂੰ ਵਿਕਟ ਹਾਸਲ ਕਰਨ ਲਈ ਬਹੁਤ ਸਖਤ ਮਹਿਨਤ ਕਰਨੀ ਪਈ।
ਹਾਸ਼ਿਮ ਆਮਲਾ ਤੇ ਡੂ ਪਲੇਸਿਸੀ ਦੀ ਜੋੜੀ ਨੇ ਭਾਰਤੀ ਟੀਮ ਦੇ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਸੀ। ਸੈਂਕੜੇ ਦੇ ਕਰੀਬ ਪਹੁੰਚੇ ਹਾਸ਼ਿਮ ਅਮਲਾ 82 ਦੌੜਾਂ ਦੇ ਨਾਲ ਕ੍ਰੀਜ਼ 'ਤੇ ਮੌਜੂਦ ਸੀ, ਪੰਡਯਾ ਦੀ ਗੇਂਦ ਨੂੰ ਅਮਲਾ ਖੇਡਦੇ ਹੋਏ ਵਿਕਟਾਂ ਵਿਚਾਲੇ ਦੌੜਦੇ ਹੋਏ ਰਨ ਲਿਆ ਪਰ ਉਸ ਤੋਂ ਪਹਿਲਾਂ ਹੀ ਪੰਡਯਾ ਨੇ ਦੌੜ ਕੇ ਗੇਂਦ ਫੜ੍ਹ ਕੇ ਸਿੱਧੇ ਵਿਕਟਾਂ ਵੱਲ ਥ੍ਰੋਹ ਕੀਤੀ ਤੇ ਪੰਡਯਾ ਨੇ ਹਾਸ਼ਿਮ ਅਮਲਾ ਨੂੰ ਆਊਟ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਲਕਮਲ ਬਣਿਆ ਸ਼੍ਰੀਲੰਕਾ ਦਾ ਉਪ-ਕਪਤਾਨ
NEXT STORY