ਮੁੰਬਈ– ਕਈ ਵਾਰ ਦਾ ਵਿਸ਼ਵ ਚੈਂਪੀਅਨ ਪੰਕਜ ਅਡਵਾਨੀ 6 ਤੋਂ 19 ਜਨਵਰੀ ਤਕ ਇੱਥੇ ਹੋਣ ਵਾਲੇ ਅਖਿਲ ਭਾਰਤੀ ਸਨੂਕਰ ਓਪਨ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਵਿਚ ਸ਼ਾਮਲ ਹੋਵੇਗਾ। ਟੂਰਨਾਮੈਂਟ ‘ਬਾਲਕਲਾਈਨ 3.0’ ਦੀ ਕੁਲ ਇਨਾਮੀ ਰਾਸ਼ੀ 18.5 ਲੱਖ ਰੁਪਏ ਹੈ ਤੇ ਇਸ ਵਿਚ ਪਿਛਲੇ ਸਾਲ ਦੇ ਜੇਤੂ ਲਕਸ਼ਮਣ ਰਾਵਤ, ਉਪ ਜੇਤੂ ਆਦਿੱਤਿਆ ਮੇਹਤਾ ਤੇ ਰਾਸ਼ਟਰੀ ਚੈਂਪੀਅਨ ਸੌਰਭ ਕੋਠਾਰੀ ਵੀ ਹਿੱਸਾ ਲੈਣਗੇ।
ਇਹ ਵੀ ਪੜ੍ਹੋ- ਆਸਟ੍ਰੇਲੀਆ ’ਚ ਭਾਰਤੀ ਟੀਮ ਦੀ ਅਗਵਾਈ ਕਰੇਗੀ ਅਵਨੀ ਪ੍ਰਸ਼ਾਂਤ
ਕੋਠਾਰੀ ਨੇ 2022 ਵਿਚ ਸ਼ੁਰੂਆਤੀ ਗੇੜ ਦਾ ਖਿਤਾਬ ਜਿੱਤਿਆ ਸੀ। ਦੇਸ਼ ਦੇ ਕਈ ਹੋਰ ਸਨੂਕਰ ਖਿਡਾਰੀ ਵੀ ਟੂਰਨਾਮੈਂਟ ਵਿਚ ਹਿੱਸਾ ਲੈਣਗੇ। ਟੂਰਨਾਮੈਂਟ 32 ਖਿਡਾਰੀਆਂ ਦੇ ਕੁਆਲੀਫਾਇੰਗ ਡਰਾਅ ਵਿਚ ਸ਼ੁਰੂ ਹੋਵੇਗਾ, ਜਿਹੜਾ ਮੁੱਖ ਡਰਾਅ ਵਿਚ ਸਿੱਧੀ ਐਂਟਰੀ ਕਰਨ ਵਾਲੇ 32 ਖਿਡਾਰੀਆਂ ਨਾਲ ਜੁੜ ਜਾਵੇਗਾ। ਮੁੱਖ ਡਰਾਅ 13 ਜਨਵਰੀ ਤੋਂ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ- ਜਮਾਲ ਨੇ ਪਾਕਿਸਤਾਨ ਨੂੰ ਦਿਵਾਈ ਬੜ੍ਹਤ ਪਰ ਆਸਟ੍ਰੇਲੀਆ ਦੀ ਜ਼ੋਰਦਾਰ ਵਾਪਸੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਆਸਟ੍ਰੇਲੀਆ ’ਚ ਭਾਰਤੀ ਟੀਮ ਦੀ ਅਗਵਾਈ ਕਰੇਗੀ ਅਵਨੀ ਪ੍ਰਸ਼ਾਂਤ
NEXT STORY