ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਜਦੋਂ ਬੈਂਗਲੁਰੂ ਦੇ ਮੈਦਾਨ 'ਤੇ ਦੱਖਣੀ ਅਫਰੀਕਾ ਵਿਰੁੱਧ ਤੀਜੇ ਟੀ-20 ਮੈਚ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਦਰਸ਼ਕਾਂ ਦੀ ਗੈਲਰੀ 'ਚ ਆਟੋਗ੍ਰਾਫ ਦਿੰਦੇ ਹੋਏ ਉਸਦੇ ਨਾਲ ਇਕ ਮਜ਼ੇਦਾਰ ਘਟਨਾ ਹੋਈ। ਦਰਅਸਲ, ਰਿਸ਼ਭ ਪੰਤ ਜਦੋਂ ਦਰਸ਼ਕਾਂ ਨੂੰ ਆਫਟੋਗ੍ਰਾਫ ਦੇ ਰਹੇ ਸਨ ਤਾਂ ਦਰਸ਼ਕਾਂ 'ਚ ਖੜੀ ਇਕ ਲੜਕੀ ਨੇ ਰਿਸ਼ਭ ਪੰਤ ਨੂੰ ਲਵ ਯੂ ਬੋਲ ਦਿੱਤਾ। ਲੜਕੀ ਦੇ ਪ੍ਰਪੋਜ ਤੋਂ ਪੰਤ ਵੀ ਸ਼ਰਮਾ ਗਏ। ਉਸ ਲੜਕੀ ਦਾ ਨਾਂ ਸਾਵੀ ਪਟੇਲ ਦੱਸਿਆ ਜਾ ਰਿਹਾ ਹੈ, ਜਿਸ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ। ਇਸ ਪੋਸਟ ਦੇ ਨਾਲ ਸਾਵੀ ਨੇ ਕੈਪਸ਼ਨ ਦਿੱਤਾ- ਘੱਟ ਤੋਂ ਘੱਟ ਰਿਸ਼ਭ ਪੰਤ ਨੂੰ ਪਤਾ ਹੈ ਕਿ ਮੈਂ ਉਸ ਨੂੰ ਪਿਆਰ ਕਰਦੀ ਹਾਂ। ਹੇ ਭਗਵਾਨ ਦੇਖੋਂ ਉਹ ਕਿਸ ਤਰ੍ਹ੍ਹਾ ਸ਼ਰਮਾ ਗਿਆ।
ਦੇਖੋਂ ਵੀਡੀਓ—
ਨਡਾਲ ਹੱਥ ਦੀ ਸੱਟ ਕਾਰਣ ਲੀਵਰ ਕੱਪ 'ਚੋਂ ਹਟਿਆ
NEXT STORY