ਕੋਲਕਾਤਾ— ਦਿੱਲੀ ਕੈਪੀਟਲਸ ਦੇ ਮੁੱਖ ਕੋਚ ਰਿੱਕੀ ਪੋਂਟਿੰਗ ਰਿਸ਼ਭ ਪੰਤ ਦੇ ਲਗਾਤਾਰ ਵਧੀਆ ਪ੍ਰਦਰਸ਼ਨ ਨਾ ਹੋਣ ਕਾਰਨ ਚਿੰਤਾ 'ਚ ਨਹੀਂ ਹੈ ਤੇ ਉਸਦਾ ਮੰਨਣਾ ਹੈ ਕਿ ਇਸ ਵਿਕਟਕੀਪਰ ਬੱਲੇਬਾਜ਼ ਨੂੰ ਪੂਰੀ ਆਜ਼ਾਦੀ ਦੇ ਨਾਲ ਖੇਡਣਾ ਚਾਹੀਦਾ ਹੈ। ਫਾਰਮ 'ਚ ਹੋਣ 'ਤੇ 21 ਸਾਲਾ ਦੇ ਪੰਤ ਕਿਸੇ ਵੀ ਗੇਂਦਬਾਜ਼ ਵਿਰੁੱਧ ਸ਼ਾਨਦਾਰ ਸ਼ਾਟ ਲਗਾ ਸਕਦਾ ਹੈ ਪਰ ਜ਼ਿਆਦਾਰਤਰ ਗਲਤ ਸ਼ਾਟ ਖੇਡ ਕੇ ਆਊਟ ਹੋ ਜਾਂਦਾ ਹੈ। ਪੋਂਟਿੰਗ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਈਡਰਨ ਗਾਰਡਨ 'ਤੇ ਹੋਣ ਵਾਲੇ ਮੈਚ ਤੋਂ ਪਹਿਲਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਉਹ ਆਪਣਾ ਵਧੀਆ ਖੇਡ ਦਿਖਾਏ। ਮੈਂ ਉਸ ਨੂੰ ਨਹੀਂ ਕਹਾਂਗਾ ਕੇ ਹੌਲੀ ਖੇਡੇ ਕਿਉਂਕਿ ਮੈਨੂੰ ਪਤਾ ਹੈ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ 'ਤੇ ਉਹ ਮੈਚ ਜਿੱਤਾ ਸਕਦਾ ਹੈ। ਪੋਂਟਿੰਗ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਉਹ ਪੂਰੀ ਆਜ਼ਾਦੀ ਨਾਲ ਖੇਡੇ ਤੇ ਉਸਦੇ ਦਿਮਾਗ 'ਚ ਕੁਝ ਹੋਰ ਨਾ ਹੋਵੇ। ਉਹ ਬਸ ਹਰ ਗੇਂਦ ਨੂੰ ਸ਼ਾਟ ਲਗਾਵੇ। ਪੰਤ ਨੇ ਮੁੰਬਈ ਇੰਡੀਅਨਜ਼ ਦੇ ਪਹਿਲੇ ਮੈਚ 'ਚ 27 ਗੇਂਦਾਂ 'ਚ 78 ਦੌੜਾਂ ਬਣਾਈਆਂ ਸਨ ਪਰ ਇਸ ਤੋਂ ਬਾਅਦ ਉਹ ਆਪਣੀ ਸ਼ਾਨਦਾਰ ਫਾਰਮ 'ਚ ਨਹੀਂ ਆ ਸਕਿਆ। ਅਸੀਂ ਬਸ ਇੰਨ੍ਹਾ ਚਾਹੁੰਦੇ ਹਾਂ ਕਿ ਉਹ ਪਾਰੀ ਦੇ ਆਖਰੀ 4 ਓਵਰ ਖੇਡੇ। ਹੁਣ ਤਕ ਜੋ ਮੈਚ ਅਸੀਂ ਹਾਰੇ, ਉਸ 'ਚ ਸਾਡੇ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚ ਕੋਈ ਵੀ ਪਾਰੀ ਦੇ ਆਖਰ ਤਕ ਨਹੀਂ ਟਿਕ ਸਕਿਆ ਸੀ।
...ਜਦੋਂ ਕੇਦਾਰ ਨੇ ਇਕ ਹੱਥ ਨਾਲ ਗੇਂਦ ਰੋਕ ਕੇ ਕੀਤਾ ਕੈਚ (ਵੀਡੀਓ)
NEXT STORY