ਸਪੋਰਟਸ ਡੈਸਕ- ਭਾਰਤ ਦੇ ਪ੍ਰਮੋਦ ਭਗਤ, ਸੁਕਾਂਤ ਕਦਮ ਅਤੇ ਕ੍ਰਿਸ਼ਨਾ ਨਾਗਰ ਨੇ ਚੀਨ ਪੈਰਾ ਬੈਡਮਿੰਟਨ ਇੰਟਰਨੈਸ਼ਨਲ 2025 ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਬੈਡਮਿੰਟਨ ਖਿਡਾਰੀ ਪ੍ਰਮੋਦ ਨੇ ਪੁਰਸ਼ ਸਿੰਗਲਜ਼ SL3 ਸੋਨ ਤਗਮਾ ਜਿੱਤ ਕੇ 18 ਮਹੀਨਿਆਂ ਬਾਅਦ ਵਾਪਸੀ ਕੀਤੀ। ਇੰਡੋਨੇਸ਼ੀਆ ਦੇ ਮੁਹ ਅਲ ਇਮਰਾਨ ਨਾਲ ਸਖਤ ਮੁਕਾਬਲੇ ਦਾ ਸਾਹਮਣਾ ਕਰ ਰਹੇ ਪ੍ਰਮੋਦ ਨੇ ਪਹਿਲਾ ਸੈੱਟ 15-2 ਨਾਲ ਗੁਆ ਦਿੱਤਾ ਪਰ ਸ਼ਾਨਦਾਰ ਵਾਪਸੀ ਕਰਦੇ ਹੋਏ ਅਗਲੇ ਦੋ ਸੈੱਟ 21-19, 21-16 ਨਾਲ ਜਿੱਤ ਕੇ ਰੋਮਾਂਚਕ ਮੁਕਾਬਲੇ ’ਚ ਸਿਖਰਲਾ ਇਨਾਮ ਜਿੱਤਿਆ।
ਪੁਰਸ਼ਾਂ ਦੇ ਡਬਲਜ਼ ਵਿੱਚ ਪ੍ਰਮੋਦ ਭਗਤ ਤੇ ਸੁਕਾਂਤ ਕਦਮ ਨੂੰ ਫਾਈਨਲ ਵਿੱਚ ਆਪਣੇ ਹਮਵਤਨ ਜਗਦੇਸ਼ ਦਿਲੀ ਅਤੇ ਨਵੀਨ ਸਿਵਕੁਮਾਰ ਤੋਂ 18-21, 22-20, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਕਦਮ ਨੇ ਪੁਰਸ਼ ਸਿੰਗਲਜ਼ SL4 ਵਰਗ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗ਼ਮਾ ਜਿੱਤਿਆ। ਫਾਈਨਲ ਵਿੱਚ ਉਹ ਫਰਾਂਸ ਦੇ ਲੁਕਾਸ ਮਜ਼ੂਰ ਤੋਂ 9-21, 8-21 ਨਾਲ ਹਾਰ ਗਿਆ।
ਭਾਰਤੀ ਖਿਡਾਰੀਆਂ ਨੇ ਫਿਰ ਪਾਕਿਸਤਾਨੀਆਂ ਨਾਲ ਨਹੀਂ ਕੀਤਾ ਹੈਂਡਸ਼ੇਕ, 'ਗੰਨ ਸੈਲੀਬ੍ਰੇਸ਼ਨ' ਦਾ ਜਿੱਤ ਨਾਲ ਦਿੱਤਾ ਜਵਾਬ
NEXT STORY