ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਹਿੱਸਾ ਲੈਣ ਜਾਪਾਨ ਗਏ 54 ਭਾਰਤੀ ਪੈਰਾਲੰਪਿਕ ਐਥਲੀਟਾਂ ਨਾਲ ਮੰਗਲਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀ ਗੱਲਬਾਤ ਕਰਨਗੇ। ਜਾਪਾਨ ਵਿਚ ਹੋਣ ਵਾਲੀ ਟੋਕੀਓ ਪੈਰਾਲੰਪਿਕ ਖੇਡ 2020, 24 ਅਗਸਤ ਤੋਂ 5 ਸਤੰਬਰ ਤੱਕ ਆਯੋਜਿਤ ਹੋਵੇਗੀ। ਪ੍ਰਧਾਨ ਮੰਤਰੀ ਦਫਤਰ ਦੇ ਅਨੁਸਾਰ- ਟੋਕੀਓ ਵਿਚ 9 ਅਲੱਗ-ਅਲੱਗ ਖੇਡਾਂ ਵਿਚ 54 ਪੈਰਾ ਐਥਲੀਟ ਹਿੱਸਾ ਲੈਣਗੇ ਅਤੇ ਭਾਰਤ ਦੀ ਪ੍ਰਤੀਨਿਧਤਾ ਕਰਨਗੇ।
ਇਹ ਖ਼ਬਰ ਪੜ੍ਹੋ- ENG v IND : ਬੁਮਰਾਹ ਤੇ ਸ਼ਮੀ ਦਾ ਪਵੇਲੀਅਨ 'ਚ ਹੋਇਆ ਸ਼ਾਨਦਾਰ ਸਵਾਗਤ (ਵੀਡੀਓ)
PMO ਵਲੋਂ ਐਤਵਾਰ ਨੂੰ ਜਾਰੀ ਬਿਆਨ ਦੇ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਪੈਰਾਲੰਪਿਕ ਖੇਡ 2020 ਵਿਚ ਹਿੱਸਾ ਲੈਣ ਗਏ ਐਥਲੀਟਾਂ ਨਾਲ 17 ਅਗਸਤ ਦੀ ਸਵੇਰ ਨੂੰ 11 ਵਜੇ ਵੀਡੀਓ ਕਾਨਫਰੰਸ ਦੇ ਰਾਹੀ ਗੱਲਬਾਤ ਕਰਨਗੇ। ਇਸ ਵਿਚ ਕਿਹਾ ਗਿਆ ਹੈ ਕਿ ਇਹ ਭਾਰਤ ਤੋਂ ਪੈਰਾਲੰਪਿਕ ਖੇਡਾਂ ਵਿਚ ਹਿੱਸਾ ਲੈਣ ਵਾਲੀ ਸਭ ਤੋਂ ਵੱਡੀ ਟੀਮ ਹੈ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵੀ ਇਸ ਗੱਲਬਾਤ ਦੇ ਦੌਰਾਨ ਮੌਜੂਦ ਰਹਿਣਗੇ।
ਇਹ ਖ਼ਬਰ ਪੜ੍ਹੋ- ਸ਼ਮੀ ਨੇ ਖੇਡੀ ਸ਼ਾਨਦਾਰ ਪਾਰੀ, ਇਨ੍ਹਾਂ 10 ਦਿੱਗਜ ਖਿਡਾਰੀਆਂ ਤੋਂ ਵੀ ਨਿਕਲੇ ਅੱਗੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ENG v IND : ਮੋਈਨ ਅਲੀ ਨੇ ਇੰਗਲੈਂਡ 'ਚ ਪੂਰੀਆਂ ਕੀਤੀਆਂ 100 ਵਿਕਟਾਂ
NEXT STORY