ਕਾਲਗੈਰੀ— ਸਾਬਕਾ ਰਾਸ਼ਟਰਮੰਡਲ ਖੇਡ ਚੈਂਪੀਅਨ ਪਾਰੂਪੱਲੀ ਕਸ਼ਯਪ ਕੈਨੇਡਾ ਓਪਨ ਸੁਪਰ 100 ਟੂਰਨਾਮੈਂਟ ਦੇ ਫਾਈਨਲ 'ਚ ਚੀਨ ਦੇ ਲਿ ਸ਼ਿ ਫੇਂਗ ਤੋਂ ਤਿੰਨ ਗੇਮ ਦੇ ਮੁਕਾਬਲੇ ਤੋਂ ਹਾਰ ਗਏ। ਛੇਵਾਂ ਦਰਜਾ ਪ੍ਰਾਪਤ ਕਸ਼ਯਪ ਨੂੰ ਫੇਂਗ ਨੇ ਇਕ ਘੰਟੇ 16 ਮਿੰਟ ਤਕ ਚਲੇ ਮੁਕਾਬਲੇ 'ਚ 20-22, 21-14, 21-17 ਨਾਲ ਹਰਾਇਆ। ਕਸ਼ਯਪ ਨੇ ਟਵੀਟ ਕੀਤਾ, ''ਕੈਨੇਡਾ ਓਪਨ 'ਚ ਚਾਂਦੀ। ਫਾਈਨਲ ਮੁਕਾਬਲਾ ਚੰਗਾ ਸੀ। ਇਹ ਨਹੀਂ ਕਹਿ ਸਕਦਾ ਕਿ ਸਰਵਸ੍ਰੇਸ਼ਠ ਫਾਰਮ 'ਚ ਸੀ ਪਰ ਪ੍ਰਦਰਸ਼ਨ ਚੰਗਾ ਰਿਹਾ। ਮੇਰੀ ਮਦਦ ਲਈ ਇਥੇ ਕੁਝ ਦਿਨ ਹੋਰ ਰੁਕਣ ਲਈ ਐੱਚ.ਐੱਸ. ਪ੍ਰਣਯ ਨੂੰ ਧੰਨਵਾਦ। ਹੁਣ ਲਾਸ ਏਂਜਲਿਸ ਵੱਲ।'' ਕਸ਼ਯਪ ਦੀ ਮਦਦ ਲਈ ਪ੍ਰਣਯ ਇੱਥੇ ਰੁਕ ਗਏ ਸਨ ਕਿਉਂਕਿ ਕੋਚ ਅਮਰੀਸ਼ ਸਿੰਦੇ ਅਤੇ ਫ਼ਿਜ਼ੀਓ ਸੁਮਾਂਸ਼ ਐੱਸ. ਨੂੰ ਯੂ.ਐੱਸ. ਓਪਨ ਵਰਲਡ ਟੂਰ ਸੁਪਰ 300 ਟੂਰਨਾਮੈਂਟ ਲਈ ਪਰਤਨਾ ਪਿਆ।
ਹਿਮਾ ਦਾਸ ਨੇ ਇਕ ਹਫਤੇ 'ਚ ਦੂਜਾ ਸੋਨ ਤਮਗਾ ਜਿੱਤਿਆ
NEXT STORY