ਮੈਲਬੋਰਨ- ਪੈਟ ਕਮਿੰਸ ਆਸਟਰੇਲੀਆਈ ਟੈਸਟ ਟੀਮ ਦੇ ਆਲ ਟਾਈਮ ਕਪਤਾਨੀ ਕਰਨ ਵਾਲੇ ਪਹਿਲੇ ਤੇਜ਼ ਗੇਂਦਬਾਜ਼ ਬਣ ਗਏ ਜਦਕਿ ਸਾਬਕਾ ਕਪਤਾਨ ਸਟੀਵ ਸਮਿਥ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਕ੍ਰਿਕਟ ਆਸਟਰੇਲੀਆ ਨੇ ਸ਼ੁੱਕਰਵਾਰ ਨੂੰ ਦੋਵੇਂ ਐਲਾਨ ਕੀਤੇ। ਉਪ-ਕਪਤਾਨ ਕਮਿੰਸ ਹੁਣ ਟਿਮ ਪੇਨ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੇ ਇਕ ਮਹਿਲਾ ਸਹਕਰਮਚਾਰੀ ਨੂੰ ਅਸ਼ਲੀਲ ਮੈਸੇਜ ਭੇਜਣ ਦਾ ਚਾਰ ਸਾਲਾ ਪੁਰਾਣਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਪਿਛਲੇ ਹਫ਼ਤੇ ਕਪਤਾਨੀ ਛੱਡ ਦਿੱਤੀ ਸੀ।
ਇਹ ਵੀ ਪੜ੍ਹੋ : IPL 2022 : ਸੰਜੂ ਸੈਮਸਨ ਹੀ ਰਹਿਣਗੇ ਰਾਜਸਥਾਨ ਰਾਇਲਜ਼ ਦੇ ਕਪਤਾਨ, ਪ੍ਰਤੀ ਸੀਜ਼ਨ ਮਿਲਣਗੇ 14 ਕਰੋੜ
ਟੈਸਟ ਪੱਧਰ 'ਤੇ ਆਸਟਰੇਲੀਆ ਦੀ ਕਪਤਾਨੀ ਕਰਨ ਵਾਲੇ ਆਖ਼ਰੀ ਤੇਜ਼ ਗੇਂਦਬਾਜ਼ ਰੇ ਲਿੰਡਵਾਲ ਸਨ ਜਿਨ੍ਹਾਂ ਨੇ 1956 'ਚ ਇਕ ਟੈਸਟ 'ਚ ਕਾਰਜਵਾਹਕ ਕਪਤਾਨ ਦੇ ਤੌਰ 'ਤੇ ਜ਼ਿੰਮੇਵਾਰੀ ਸੰਭਾਲੀ ਸੀ। ਕਮਿੰਸ ਆਸਟਰੇਲੀਆ ਦੇ 47ਵੇਂ ਟੈਸਟ ਕਪਤਾਨ ਹਨ। ਸਮਿਥ ਨੂੰ 2018 'ਚ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਗੇਂਦ ਨਾਲ ਛੇੜਛਾੜ ਮਾਮਲੇ ਦੇ ਬਾਅਦ ਕਪਤਾਨੀ ਤੋਂ ਹਟਾਇਆ ਗਿਆ ਸੀ। ਉਨ੍ਹਾਂ ਨੂੰ ਦੋ ਸਾਲ ਦੇ ਲਈ ਅਗਵਾਈ ਦਲ 'ਚ ਸ਼ਾਮਲ ਕੀਤੇ ਜਾਣ 'ਤੇ ਵੀ ਰੋਕ ਲਗਾ ਦਿੱਤੀ ਗਈ ਸੀ।
ਕਮਿੰਸ ਨੇ ਇਕ ਇਕ ਬਿਆਨ 'ਚ ਕਿਹਾ, 'ਏਸ਼ੇਜ਼ ਤੋਂ ਪਹਿਲਾਂ ਇਸ ਜ਼ਿੰਮੇਵਾਰੀ ਨੂੰ ਸਵੀਕਾਰ ਕਰਕੇ ਮੈਂ ਬਹੁਤ ਮਾਣ ਮਹਿਸੂਸ ਕਰ ਰਿਰਾ ਹਾਂ। ਉਮੀਦ ਹੈ ਕਿ ਮੈਂ ਟਿਮ ਪੇਨ ਦੇ ਕੰਮ ਨੂੰ ਅੱਗੇ ਵਧਾ ਸਕਾਂਗਾ।' ਪਹਿਲਾ ਟੈਸਟ ਅੱਠ ਦਸੰਬਰ ਨੂੰ ਬ੍ਰਿਸਬੇਨ 'ਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : ਕੋਹਲੀ ਸਣੇ ਇਨ੍ਹਾਂ ਮਹਾਨ ਭਾਰਤੀ ਕ੍ਰਿਕਟਰਾਂ ਨੇ 26/11 ਦੇ ਨਾਇਕਾਂ ਨੂੰ ਦਿੱਤੀ ਸ਼ਰਧਾਂਜਲੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੋਹਲੀ ਸਣੇ ਇਨ੍ਹਾਂ ਮਹਾਨ ਭਾਰਤੀ ਕ੍ਰਿਕਟਰਾਂ ਨੇ 26/11 ਦੇ ਨਾਇਕਾਂ ਨੂੰ ਦਿੱਤੀ ਸ਼ਰਧਾਂਜਲੀ
NEXT STORY