ਕੋਲਕਾਤਾ— ਗੁਜਰਾਤ ਫਾਰਚਿਊਨ ਜਾਇੰਟਸ ਨੇ ਬੁੱਧਵਾਰ ਨੂੰ ਇੱਥੇ ਅੰਤਰ ਖੇਤਰ ਕਾਰਡ ਪ੍ਰੋ ਕਬੱਡੀ ਲੀਗ ਮੁਕਾਬਲੇ 'ਚ ਪਿਛਲੀ ਚੈਂਪੀਅਨ ਪਟਨਾ ਪਾਈਰੇਟਸ ਨੂੰ 37-29 ਨਾਲ ਹਰਾਇਆ। ਇਸ ਹਾਰ ਨਾਲ ਪਟਨਾ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋਣ ਦੇ ਕੰਢੇ 'ਤੇ ਪਹੁੰਚ ਗਈ ਹੈ।
ਗੁਜਰਾਤ ਦੀ ਜਿੱਤ 'ਚ ਉਸਦਾ ਡਿਫੇਂਸ ਦੀ ਅਹਿਮ ਭੂਮੀਕਾ ਰਹੀ। ਕਪਤਾਨ ਸੁਨੀਲ ਕੁਮਾਰ ਨੇ 5 ਟੈਕਲ ਅੰਕ ਬਣਾਏ। ਈਰਾਨ ਦੀ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜੇਤੂ ਟੀਮ ਦੇ ਮੈਂਬਰ ਹਾਦੀ ਓਸ਼ਤੋਰਾਕ ਨੇ ਉਸਦਾ ਵਧੀਆ ਸਾਥ ਦਿੱਤਾ। ਪਟਨਾ ਵਲੋਂ ਪ੍ਰਦੀਪ ਨਰਵਾਲ ਨੇ 10 ਰੇਡ ਅੰਕ ਬਣਾਏ ਪਰ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ।
ਮਿਲ ਗਿਆ ਰਾਸ਼ਿਦ ਦਾ ਹਮਸ਼ਕਲ, ਦੀਪਕ ਨੇ ਸ਼ੇਅਰ ਕੀਤੀ ਵੀਡੀਓ
NEXT STORY