ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਲਖਨਊ 'ਚ ਮੇਦਾਂਤਾ ਹਸਪਤਾਲ ਦੇ ਨੇੜੇ ਸ਼ਹੀਦ ਪਥ 'ਤੇ ਗੋਰਖਪੁਰ ਤੋਂ ਗੁਜਰਾਤ ਜਾ ਰਹੀ ਇੱਕ ਡਬਲ-ਡੈਕਰ ਬੱਸ ਨੂੰ ਐਤਵਾਰ ਨੂੰ ਅੱਗ ਲੱਗ ਗਈ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਵਿੱਚ ਸਵਾਰ ਸਾਰੇ 30 ਯਾਤਰੀ ਸੁਰੱਖਿਅਤ ਹਨ। ਐਡੀਸ਼ਨਲ ਡਿਪਟੀ ਕਮਿਸ਼ਨਰ ਆਫ਼ ਪੁਲਸ (ਦੱਖਣੀ) ਰਾਲਾਪੱਲੀ ਵਸੰਤ ਕੁਮਾਰ ਨੇ ਕਿਹਾ ਕਿ ਸੁਸ਼ਾਂਤ ਗੋਲਫ ਸਿਟੀ ਪੁਲਸ ਸਟੇਸ਼ਨ ਖੇਤਰ 'ਚ ਮੇਦਾਂਤਾ ਹਸਪਤਾਲ ਦੇ ਨੇੜੇ ਸ਼ਹੀਦ ਪਥ 'ਤੇ ਇੱਕ ਡਬਲ-ਡੈਕਰ ਬੱਸ 'ਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ।
ਪੁਲਸ ਨੇ ਬੱਸ ਡਰਾਈਵਰ ਦੇ ਹਵਾਲੇ ਨਾਲ ਕਿਹਾ ਕਿ ਬੱਸ ਦੇ ਇੱਕ ਟਾਇਰ ਨੂੰ ਚੱਲਦੇ ਸਮੇਂ ਅੱਗ ਲੱਗ ਗਈ, ਜਿਸ ਤੋਂ ਬਾਅਦ ਅੱਗ ਨੇ ਪੂਰੀ ਬੱਸ ਨੂੰ ਆਪਣੀ ਲਪੇਟ 'ਚ ਲੈ ਲਿਆ। ਕੁਮਾਰ ਨੇ ਕਿਹਾ ਕਿ ਸਵਾਰ ਸਾਰੇ 30 ਯਾਤਰੀ ਸੁਰੱਖਿਅਤ ਹਨ, ਹਾਲਾਂਕਿ ਕੁਝ ਯਾਤਰੀਆਂ ਦਾ ਸਮਾਨ ਅੱਗ ਵਿੱਚ ਸੜ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਉੱਤਰ ਪ੍ਰਦੇਸ਼ 'ਚ ਦਰਦਨਾਕ ਹਾਦਸਾ: ਟੋਏ 'ਚ ਭਰੇ ਪਾਣੀ 'ਚ ਡੁੱਬਣ ਨਾਲ 6 ਸਾਲਾ ਮਾਸੂਮ ਦੀ ਮੌਤ
NEXT STORY