ਲੰਡਨ, (ਭਾਸ਼ਾ) : ਹੈਨਰੀ ਪੈਟਨ ਅਤੇ ਹੈਰੀ ਹੇਲੀਓਵਾਰਾ ਦੀ ਗੈਰ ਦਰਜਾ ਪ੍ਰਾਪਤ ਜੋੜੀ ਨੇ ਦੂਜੇ ਸੈੱਟ ਵਿੱਚ ਤਿੰਨ ਮੈਚ ਪੁਆਇੰਟ ਬਚਾ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਵਿੱਚ ਪੁਰਸ਼ ਡਬਲਜ਼ ਦਾ ਖ਼ਿਤਾਬ ਜਿੱਤ ਲਿਆ ਹੈ। ਪੈਟਨ ਅਤੇ ਹੇਲੀਓਵਾਰਾ ਨੇ ਆਸਟਰੇਲੀਆਈ ਜੋੜੀ ਮੈਕਸ ਪਰਸੇਲ ਅਤੇ ਜਾਰਡਨ ਥਾਮਸਨ ਨੂੰ ਸਖਤ ਸੰਘਰਸ਼ ਦੇ ਫਾਈਨਲ ਵਿੱਚ 6-7 (7), 7-6 (8), 7-6 (11-9) ਨਾਲ ਹਰਾ ਕੇ ਆਪਣਾ ਪਹਿਲਾ ਗਰੈਂਡ ਸਲੈਮ ਖਿਤਾਬ ਜਿੱਤਿਆ।
ਹੇਲੀਓਵਾਰਾ ਵਿੰਬਲਡਨ ਵਿੱਚ ਪੁਰਸ਼ ਡਬਲਜ਼ ਦਾ ਖਿਤਾਬ ਜਿੱਤਣ ਵਾਲੇ ਫਿਨਲੈਂਡ ਦੀ ਪਹਿਲੇ ਖਿਡਾਰੀ ਬਣ ਗਏ ਹਨ। ਮੈਚ ਜਿੱਤਣ ਤੋਂ ਬਾਅਦ ਉਹ ਆਪਣੇ ਹੰਝੂ ਨਹੀਂ ਰੋਕ ਸਕਿਆ। ਪੈਟਨ ਪੇਸ਼ੇਵਰ ਯੁੱਗ ਵਿੱਚ ਆਲ ਇੰਗਲੈਂਡ ਕਲੱਬ ਵਿੱਚ ਪੁਰਸ਼ ਡਬਲਜ਼ ਜਿੱਤਣ ਵਾਲਾ ਤੀਜਾ ਬ੍ਰਿਟਿਸ਼ ਖਿਡਾਰੀ ਬਣ ਗਿਆ। ਉਸ ਤੋਂ ਪਹਿਲਾਂ ਜੋਨਾਥਨ ਮੈਰੇ ਨੇ 2012 ਅਤੇ ਨੀਲ ਸਕੁਪਸਕੀ ਨੇ ਪਿਛਲੇ ਸਾਲ ਇਹ ਖਿਤਾਬ ਜਿੱਤਿਆ ਸੀ।
ਅੰਸ਼ੁਮਾਨ ਗਾਇਕਵਾੜ ਦੇ ਇਲਾਜ ਲਈ ਅੱਗੇ ਆਇਆ BCCI, ਜਾਰੀ ਕੀਤੀ ਮੋਟੀ ਰਾਸ਼ੀ
NEXT STORY